ਸਿਆਸਤਖਬਰਾਂਦੁਨੀਆ

ਜੇਲ੍ਹ ‘ਚ ਬੰਦ ਇਮਰਾਨ ਕਰਨਾ ਚਾਹੁੰਦੇ ਚੋਣਾਂ ‘ਤੇ ਚਰਚਾ-ਵਕੀਲ

ਇਸਲਾਮਾਬਾਦ-ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੇ ਵਕੀਲਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਵਿੱਚ ਚੋਣਾਂ ਕਰਵਾਉਣ ਦੇ ਮਾਮਲੇ ‘ਤੇ ਹੀ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਗਠਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੇਅਰਮੈਨ ਇਮਰਾਨ ਖਾਨ, ਸੱਤਾ ਗੁਆਉਣ ਦੇ ਬਾਅਦ ਤੋਂ ਹੀ ਜਲਦੀ ਚੋਣਾਂ ਦੀ ਮੰਗ ਕਰ ਰਹੇ ਹਨ। ਉਹ ਪਿਛਲੇ ਸਾਲ ਅਪ੍ਰੈਲ ‘ਚ ਨੈਸ਼ਨਲ ਅਸੈਂਬਲੀ ‘ਚ ਬੇਭਰੋਸਗੀ ਮਤਾ ਹਾਰ ਗਏ ਸਨ।
ਬਾਅਦ ਵਿੱਚ ਇਮਰਾਨ ਖਾਨ ਨੇ ਚੋਣਾਂ ਦੀ ਮੰਗ ਨੂੰ ਲੈ ਕੇ ‘ਹਕੀਕੀ ਅਜ਼ਾਦੀ’ ਦੇ ਨਾਅਰੇ ਹੇਠ ਇੱਕ ਤਿੱਖੀ ਮੁਹਿੰਮ ਚਲਾਈ ਅਤੇ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸ਼ਾਹਬਾਜ਼ ਸ਼ਰੀਫ ਦੀ ਤਤਕਾਲੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੀ ਅਟਕ ਜੇਲ੍ਹ ਵਿੱਚ ਖਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਨ੍ਹਾਂ ਦੇ ਵਕੀਲ ਗੌਹਰ ਖਾਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਕਿ ‘ਪੀਟੀਆਈ ਮੁਖੀ ਹਰ ਕਿਸੇ ਨਾਲ ਚੋਣਾਂ ਬਾਰੇ ਚਰਚਾ ਕਰਨ ਲਈ ਕਾਹਲੇ ਹਨ।’
ਵਕੀਲ ਨੇ ਕਿਹਾ, ‘ਆਖ਼ਰ ਨੂੰ ਅਟਕ ਜੇਲ੍ਹ ਵਿੱਚ ਹੋਰ ਸਾਥੀਆਂ ਦੇ ਨਾਲ ਖਾਨ ਸਾਬ੍ਹ ਨੂੰ ਮਿਲਿਆ। ਉਹ ਬਹੁਤ ਉਤਸ਼ਾਹ ਵਿੱਚ ਹਨ, ਪਰ ਉਹ ਚੱਲ ਰਹੀ ਅਨਿਸ਼ਚਿਤਤਾ, ਮਹਿੰਗਾਈ ਅਤੇ ਅੱਤਵਾਦ ਤੋਂ ਚਿੰਤਤ ਹੈ। ਖਾਨ ਦੇ ਦੂਜੇ ਵਕੀਲ ਨਦੀਮ ਹੈਦਰ ਪੰਜੂਥਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਸਪੱਸ਼ਟ ਸੰਦੇਸ਼ ਹੈ ਕਿ ਪਾਕਿਸਤਾਨ ‘ਚ ਉਦੋਂ ਤੱਕ ਆਰਥਿਕ ਸਥਿਰਤਾ ਨਹੀਂ ਆਵੇਗੀ ਜਦੋਂ ਤੱਕ ਸਿਆਸੀ ਸਥਿਰਤਾ ਨਹੀਂ ਹੋਵੇਗੀ।
ਵਕੀਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਕਿ ਪੀਟੀਆਈ ਮੁਖੀ ਨੇ ਕਿਹਾ, ‘ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਿਰਫ਼ ਚੋਣਾਂ ‘ਤੇ ਹੀ ਗੱਲ ਕਰਾਂਗੇ।’ ਖਾਨ ਦੇ ਦੂਜੇ ਵਕੀਲ ਇੰਤਜ਼ਾਰ ਹੁਸੈਨ ਪੰਜੂਥਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਚੋਣਾਂ ਕਰਵਾਉਣ ਦੇ ਮੁੱਦੇ ‘ਤੇ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਗਠਨ ਨਾਲ ਗੱਲਬਾਤ ਕਰਨਗੇ।

Comment here