ਸਿਆਸਤਖਬਰਾਂਦੁਨੀਆ

ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ-ਯੂਕ੍ਰੇਨ ਯੁੱਧ ਸ਼ੁਰੂ ਨਹੀਂ ਹੁੰਦਾ-ਟਰੰਪ

ਵਾਸ਼ਿੰਗਟਨ-ਅਮਰੀਕਾ ਦੇ ਹਫ਼ਤਾਵਾਰੀ ਨਿਊਜ਼ਵੀਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਉਹ ਅਜੇ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ‘ਤੇ ਹੁੰਦੇ ਤਾਂ 24 ਘੰਟਿਆਂ ਦੇ ਅੰਦਰ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਗੱਲਬਾਤ ਰਾਹੀਂ ਖ਼ਤਮ ਕਰ ਦਿੰਦੇ। ਟਰੰਪ ਨੇ ਕਿਹਾ, ‘ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ/ਯੂਕ੍ਰੇਨ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ, ਪਰ ਬਾਅਦ ਵਿਚ ਵੀ ਮੈਂ 24 ਘੰਟਿਆਂ ਅੰਦਰ ਇਸ ਭਿਆਨਕ ਅਤੇ ਤੇਜ਼ੀ ਨਾਲ ਵਧਦੇ ਯੁੱਧ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਦੇ ਯੋਗ ਹੁੰਦਾ।’
ਉਨ੍ਹਾਂ ਨੇ ਸੰਘਰਸ਼ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਯੂਕ੍ਰੇਨ ਨੂੰ 31 ਐੱਮ1ਏ1 ਅਬਰਾਮ ਟੈਂਕ ਭੇਜਣ ਦਾ ਫ਼ੈਸਲਾ ਲਿਆ ਹੈ, ਉਸ ਦੇ ਨਤੀਜੇ ਵਜੋਂ ਰੂਸ ਵੱਲੋਂ ਯੂਕ੍ਰੇਨ ਉੱਤੇ ਹੋਰ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰ ਸਕਦਾ ਹੈ ਜੋ ਤੀਜੇ ਵਿਸ਼ਵ ਯੁੱਧ ਦਾ ਰੂਪ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਪਿਛਲੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਯੂਕ੍ਰੇਨ ਨੂੰ 31 ਅਬਰਾਮ ਟੈਂਕ ਭੇਜੇਗਾ।

Comment here