ਸਿਆਸਤਖਬਰਾਂਦੁਨੀਆ

ਜੂਨੀਅਰ ਜੱਜ ਵੋਟ ਮਾਮਲਾ : ਪਾਕਿ ਕਾਨੂੰਨ ਮੰਤਰੀ ਨੇ ਦਿੱਤਾ ਅਸਤੀਫ਼ਾ

ਇਸਲਾਮਾਬਾਦ-ਡਾਅਨ ਨਿਊਜ਼ ਦੀ ਖਬਰ ਅਨੁਸਾਰ ਨਿਆਇਕ ਕਮਿਸ਼ਨ ਦੀ ਬੈਠਕ ਤੋਂ ਬਾਅਦ ਕੱਲ ਦੇਰ ਰਾਤ ਹੋਏ ਘਟਨਾਕ੍ਰਮ ’ਚ ਸੰਘੀ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਿਪੋਰਟ ਮੁਤਾਬਕ ਤਰਾਰ ਨੇ ਐਤਵਾਰ ਨੂੰ ਲਾਹੌਰ ’ਚ ਅਸਮਾ ਜਹਾਂਗੀਰ ਸੰਮੇਲਨ ’ਚ ਲੱਗੇ ‘ਸਥਾਪਨਾ ਵਿਰੋਧੀ ਨਾਅਰਿਆਂ’ ਦਾ ਹਵਾਲਾ ਦਿੰਦਿਆਂ ਆਪਣਾ ਅਸਤੀਫ਼ਾ ਦੇ ਦਿੱਤਾ।ਦੱਸ ਦੇਈਏ ਕਿ ਐਤਵਾਰ ਨੂੰ ਹੋਏ ਅਸਮਾ ਜਹਾਂਗੀਰ ਸੰਮੇਲਨ ’ਚ ਤਰਾਰ ਮੁੱਖ ਮਹਿਮਾਨ ਸਨ, ਜਿਥੇ ਕੁਝ ਭਾਗੀਦਾਰਾਂ ਨੇ ਭਾਸ਼ਣ ਦੌਰਾਨ ਸਥਾਪਨਾ iਖ਼ਲਾਫ਼ ਨਾਅਰੇ ਲਗਾਏ ਸਨ।
ਰਿਪੋਰਟ ਮੁਤਾਬਕ ਉਨ੍ਹਾਂ ਦਾ ਅਸਤੀਫ਼ਾ ਅਜੇ ਤਕ ਕਬੂਲ ਨਹੀਂ ਕੀਤਾ ਗਿਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕਾਨੂੰਨ ਮੰਤਰੀ ’ਤੇ ਪਾਕਿਸਤਾਨ ਦੇ ਮੁੱਖ ਮੈਜਿਸਟ੍ਰੇਟ ਉਮਰ ਅਤਾ ਬੰਦਿਆਲ ਨਾਲ ਕੁਝ ‘ਜੂਨੀਅਰ ਜੱਜਾਂ’ ਦੇ ਪੱਖ ’ਚ ਆਪਣੀ ਵੋਟ ਪਾਉਣ ਲਈ ਭਾਰੀ ਦਬਾਅ ਸੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ’ਚ ਤਰੱਕੀ ਦਿੱਤੀ ਜਾ ਰਹੀ ਸੀ।

Comment here