ਅਜਬ ਗਜਬਖਬਰਾਂਦੁਨੀਆ

ਜੁਲਾਈ ਦੀ ਗਰਮੀ ਨੇ ਬਣਾਏ ਨਵੇਂ ਰਿਕਾਰਡ

ਨਵੀਂ ਦਿੱਲੀ-ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੀ ਆਲਮੀ ਤਪਸ਼ ਬਾਰੇ ਰਿਪੋਰਟ ਨੇ ਵਾਤਾਵਰਨ ਚ ਆ ਰਹੀ ਤਬਦੀਲੀ ਪ੍ਰਤੀ ਫਿਕਰਮੰਦ ਚਰਚਾਵਾਂ ਛੇੜੀਆਂ ਹਨ। ਗਲੋਬਲ ਵਾਰਮਿੰਗ ਤੇ ਪੌਣ-ਪਾਣੀ ਪਰਿਵਰਤਨ ਨੂੰ ਹੁਣ ਹੋਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੁਲਾਈ 2021 ਇਤਿਹਾਸ ਦਾ ਸਭ ਤੋਂ ਗਰਮ ਮਹੀਨਾ ਬਣ ਚੁੱਕਾ ਹੈ। ਪਿਛਲੇ 142 ਸਾਲਾਂ ਤੋਂ ਤਾਪਮਾਨ ਰਿਕਾਰਡ ਕੀਤੇ ਜਾ ਰਹੇ ਹਨ ਪਰ ਕਿਸੇ ਵੀ ਮਹੀਨੇ ਦਾ ਤਾਪਮਾਨ ਏਨਾ ਜ਼ਿਆਦਾ ਨਹੀਂ ਸੀ, ਜਿੰਨਾ ਜੁਲਾਈ ਦੇ ਮਹੀਨੇ ਸੀ। ਖੋਜੀ ਦੱਸਦੇ ਹਨ ਕਿ ਪੂਰੀ ਸੰਭਾਵਨਾ ਹੈ ਕਿ 2021 ਰਿਕਾਰਡ ‘ਤੇ 10 ਸਭ ਤੋਂ ਗਰਮ ਸਾਲਾਂ ਵਿਚੋਂ ਇਕ ਹੋਵੇਗਾ। ਯੂਐੱਸ ਨੈਸ਼ਨਲ ਓਸ਼ਨਿਕ ਐਂਡ ਐਸਮੌਸਫੈਰਿਕ ਐਡਮਿਨਿਸਟ੍ਰੇਸ਼ਨ ਨਵੇਂ ਆਲਮੀ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ, ਇਸ ਹਫ਼ਤੇ ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਨੇ ਇਕ ਪ੍ਰਮੁੱਖ ਰਿਪੋਰਟ ‘ਚ ਦੱਸਿਆ ਹੈ ਕਿ ਲੰਮਚਿਰੀ ਪਰਿਵਰਤਨਾਂ ਦਾ ਅਸਰ ਸਾਡੇ ਗ੍ਰਹਿ ‘ਤੇ ਪਿਆ ਰਿਹਾ ਹੈ। ਇਸੇ ਕਾਰਨ ਇੱਥੇ ਵੱਧ ਤੋਂ ਵੱਧ ਗਰਮੀ ਪੈ ਰਹੀ ਹੈ। ਐੱਨਓਏਏ ਦੇ ਪ੍ਰਬੰਧਕ ਰਿਕ ਸਪਿਨਰਾਡ ਨੇ ਕਿਹਾ, ‘ਇਸ ਮਾਮਲੇ ‘ਚ ਪਹਿਲੀ ਜਗ੍ਹਾ ਸਭ ਤੋਂ ਖਰਾਬ ਜਗ੍ਹਾ ਹੈ। ਜੁਲਾਈ ਆਮਤੌਰ ‘ਤੇ ਦੁਨੀਆ ‘ਚ ਸਾਲ ਦਾ ਸਭ ਤੋਂ ਗਰਮ ਮਹੀਨਾ ਹੁੰਦਾ ਹੈ, ਪਰ ਜੁਲਾਈ 2021 ਨੇ ਹੁਣ ਤਕ ਦਾ ਸਭ ਤੋਂ ਗਰਮ ਜੁਲਾਈ ਦਾ ਮਹੀਨਾ ਰਿਹਾ ਹੈ ਤੇ ਇਤਿਹਾਸ ਦਾ ਸਭ ਤੋਂ ਗਰਮ ਮਹੀਨਾ ਵੀ ਬਣ ਚੁੱਕਾ ਹੈ।’ ਉਨ੍ਹਾਂ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ‘ਚ ਕਿਹਾ, ‘ਇਹ ਨਵਾਂ ਰਿਕਾਰਡ ਦੁਨੀਆ ਲਈ ਪੌਣ-ਪਾਣੀ ਪਰਿਵਰਤਨ ਨਾਲ ਬਣੇ ਪਰੇਸ਼ਾਨੀ ਭਰੇ ਮਾਰਗ ਨੂੰ ਜੋੜਦਾ ਹੈ।’ 20ਵੀਂ ਸਦੀ ਦੇ ਔਸਤ 15.8 ਡਿਗਰੀ ਸੈਲਸੀਅਸ ਤੋਂ ਉੱਪਰ ਜ਼ਮੀਨ ਤੇ ਸਮੁੰਦਰ ਦੀ ਸਤ੍ਰਾ ਦਾ ਸੰਯੁਕਤ ਤਾਪਮਾਨ 0.93 ਡਿਗਰੀ ਸੈਲਸੀਅਸ ਸੀ। ਰਿਕਾਰਡ ਸ਼ੁਰੂ ਹੋਣ ਤੋਂ ਬਾਅਦ 142 ਸਾਲਾਂ ਵਿਚ ਇਹ ਸਭ ਤੋਂ ਗਰਮ ਜੁਲਾਈ ਹੈ। ਇਹ ਜੁਲਾਈ 2016 ‘ਚ ਸੈੱਟ ਕੀਤੇ ਗਏ ਪਿਛਲੇ ਰਿਕਾਰਡ ਦੇ ਮੁਕਾਬਲੇ 0.01 ਡਿਗਰੀ ਸੈਲਸੀਅਸ ਜ਼ਿਆਦਾ ਸੀ। 2019 ਤੇ 2020 ‘ਚ ਵੀ ਜੁਲਾਈ ਦਾ ਤਾਪਮਾਨ 2016 ਦੇ ਪੱਧਰ ਤਕ ਪਹੁੰਚਿਆ ਸੀ। ਜ਼ਮੀਨੀ ਸਤ੍ਹਾ ਦਾ ਤਾਪਮਾਨ ਜੁਲਾਈ ਮਹੀਨੇ ਹੁਣ ਤਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਸੀ। ਏਸ਼ੀਆ ‘ਚ ਜੁਲਾਈ 2021 ਦਾ ਮਹੀਨਾ ਸਭ ਤੋਂ ਗਰਮ ਰਿਹਾ। ਇਸ ਤੋਂ ਪਹਿਲਾਂ ਜੁਲਾਈ 2010 ‘ਚ ਏਸ਼ੀਆ ਦਾ ਤਾਪਮਾਨ ਸਭ ਤੋਂ ਜ਼ਿਆਦਾ ਸੀ। ਸਪਿਨਰੈੱਡ ਨੇ ਕਿਹਾ, ‘ਦੁਨੀਆ ਭਰ ਦੇ ਵਿਗਿਆਨੀਆਂ ਨੇ ਪੌਣ-ਪਾਣੀ ਪਰਿਵਰਤਨ ਦੇ ਤਰੀਕਿਆਂ ਦਾ ਸਭ ਤੋਂ ਸਟੀਕ ਮੁਲਾਂਕਣ ਦਿੱਤਾ ਹੈ। ਇਹ ਇਕ ਗੰਭੀਰ ਆਈਪੀਸੀਸੀ ਰਿਪੋਰਟ ਹੈ ਜਿਸ ਵਿਚ ਪਾਇਆ ਗਿਆ ਹੈ ਕਿ ਮਨੁੱਖੀ ਪ੍ਰਭਾਵ ਅਸਮਾਨ ਰੂਪ ‘ਚ ਪੌਣ-ਪਾਣੀ ਪਰਿਵਰਤਨ ਦਾ ਕਾਰਨ ਹੈ ਤੇ ਇਹ ਪੁਸ਼ਟੀ ਕਰਦਾ ਹੈ ਕਿ ਬਦਲਾਅ ਵਿਆਪਕ ਤੇ ਤੇਜ਼ੀ ਨਾਲ ਤੇਜ਼ ਹੋ ਰਹੇ ਹਨ।’ ਆਈਪੀਸੀਸੀ ਰਿਪੋਰਟ ਨੇ ਅਗਲੇ ਦਹਾਕਿਆਂ ‘ਚ ਗਲੋਬਲ ਵਾਰਮਿੰਗ ਦੇ 1.5 ਡਿਗਰੀ ਸੈਲਸੀਅਸ ਦੇ ਪੱਧਰ ਨੂੰ ਪਾਰ ਕਰਨ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਜ਼ਾਹਿਰ ਕੀਤਾ ਸੀ, ਤੇ ਪਾਇਆ ਕਿ ਜਦੋਂ ਤਕ ਗ੍ਰੀਨ ਹਾਊਸ ਗੈਸ ਨਿਕਾਸੀ ‘ਚ ਤੁਰੰਤ ਤੀਵਰ ਤੇ ਵੱਡੇ ਪੱਧਰ ‘ਤੇ ਕਮੀ ਨਹੀਂ ਆਉਂਦੀ ਹੈ, ਉਦੋਂ ਤਕ ਵਾਰਮਿੰਗ 1.5 ਦੇ ਕਰੀਬ ਰਹੇਗੀ ਜਾਂ ਫਿਰ 2 ਡਿਗਰੀ ਸੈਲਸੀਅਸ ਵੀ ਪਹੁੰਚ ਸਕਦੀ ਹੈ। ਇਨ੍ਹਾਂ ਹਾਲਾਤ ਦਾ ਸਾਹਮਣਾ ਕਰਨਾ ਇਨਸਾਨਾਂ ਲਈ ਕਾਫੀ ਮੁਸ਼ਕਲ ਹੋਵੇਗਾ।

Comment here