ਨਵੀਂ ਦਿੱਲੀ-ਸ਼ਲੋਸ ਏਲਮਾਉ ਸਾਲ ਭਰ ਵਿੱਚ ਬਹੁਤ ਸਾਰੇ ਸੰਗੀਤ ਤਿਉਹਾਰਾਂ ਦੀ ਮੇਜ਼ਬਾਨੀ ਕਰਦਾ ਹੈ ਅਤੇ ਜਰਮਨੀ ਅਤੇ ਹੋਰ ਯੂਰਪੀਅਨ ਦੇਸ਼ਾਂ ਤੋਂ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸ਼ੰਸਕ ਭਾਰਤੀ ਕਲਾਕਾਰਾਂ ਦੇ ਸੰਗੀਤ ਦਾ ਅਨੰਦ ਲੈਣ ਲਈ ਸ਼ਲੋਸ ਐਲਮਾਉ ਦਾ ਦੌਰਾ ਕਰਦੇ ਹਨ। ਜਰਮਨੀ ਵਿੱਚ ਚੱਲ ਰਹੇ ਜੀ 7 ਸਿਖਰ ਸੰਮੇਲਨ ਦੇ ਸਥਾਨ ਸ਼ਲੌਸ ਏਲਮਾਉ ਦਾ ਭਾਰਤ ਨਾਲ ਵਿਸ਼ੇਸ਼ ਸਬੰਧ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼ਲੋਸ ਏਲਮਾਉ ‘ਤੇ ਭਾਰਤੀ ਪ੍ਰਭਾਵ ਦਾ ਕਾਰਨ ਇਸਦੇ ਮਾਲਕ ਡਾਈਟਮਾਰ ਮੂਲਰ ਨੂੰ ਜਾਂਦਾ ਹੈ, ਜੋ ਆਪਣੀ ਜਵਾਨੀ ਵਿੱਚ ਭਾਰਤ ਵਿੱਚ ਰਹਿੰਦਾ ਸੀ ਅਤੇ ਚੈਰੀਟੇਬਲ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸਨੇ ਸੂਚਨਾ ਤਕਨਾਲੋਜੀ ਖੇਤਰ ਵਿੱਚ ਵੀ ਨਿਵੇਸ਼ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਰੈਸਟੋਰੈਂਟ ਦਾ ਨਾਂ ਵੀ ਭਗਵਾਨ ਗਣੇਸ਼ ਦੇ ਨਾਂ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨਾਵਾਂ ਵਾਲੇ ਕਈ ਯੋਗਾ ਅਤੇ ਤੰਦਰੁਸਤੀ ਕੇਂਦਰ ਹਨ, ਜਿਨ੍ਹਾਂ ਵਿੱਚ ਆਨੰਦ ਸਪਾ ਰੈਸਟੋਰੈਂਟ, ਜੀਵਮੁਕਤੀ ਯੋਗਾ ਸਟੂਡੀਓ ਅਤੇ ਸ਼ਾਂਤੀਗਿਰੀ ਸਪਾ ਸ਼ਾਮਲ ਹਨ। ਉਸਨੇ ਕਿਹਾ ਕਿ ਮੂਲਰ ਨੇ ਭਾਰਤ ਨਾਲ ਆਪਣੇ ਡੂੰਘੇ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਥੇ “ਨਿੱਜੀ ਆਜ਼ਾਦੀ ਬਹੁਤ ਸਪੱਸ਼ਟ ਹੈ”।
ਮੋਦੀ ਵਲੋਂ ਟਰੂਡੋ ਨਾਲ ਵਪਾਰਕ ਸਬੰਧਾਂ ’ਤੇ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ7 ਸਿਖ਼ਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਰੱਖਿਆ ਅਤੇ ਅੱਤਵਾਦ ਨਾਲ ਨਜਿੱਠਣ ਦੇ ਮੁੱਦਿਆਂ ਨੂੰ ਵਧਾਉਣ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ ਨੇ ਜੀ7 ਸਿਖ਼ਰ ਸੰਮੇਲਨ ਦੌਰਾਨ ਜਰਮਨੀ ਵਿਚ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੋ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀਤੀ ਅਥੇ ਕਈ ਖੇਤਰਾਂ ਵਿਚ ਇਸ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਸਲਾਹ-ਮਸ਼ਵਰਾ ਕੀਤਾ।’ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ ਅਤੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ, ਸੁਰੱਖਿਆ ਅਤੇ ਅੱਤਵਾਦ ਨਾਲ ਨਜਿੱਠਣ ‘ਚ ਤਾਲਮੇਲ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਚਾਰ ਸਾਲਾਂ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਵਿਅਕਤੀਗਤ ਤੌਰ ‘ਤੇ ਇਹ ਪਹਿਲੀ ਦੁਵੱਲੀ ਮੁਲਾਕਾਤ ਹੈ। ਟਰੂਡੋ ਨੇ ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਇੱਕ ਬਿਆਨ ਦਿੱਤਾ ਸੀ, ਜਿਸ ਉੱਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਜੀ-7 ਸਿਖ਼ਰ ਸੰਮੇਲਨ ਦੇ ਮੇਜ਼ਬਾਨ ਜਰਮਨੀ ਨੇ ਭਾਰਤ ਤੋਂ ਇਲਾਵਾ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਹੈ।
ਜਰਮਨ ਚਾਂਸਲਰ ਨਾਲ ਸਾਂਝੇਦਾਰੀ ‘ਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਆਪੋ-ਆਪਣੇ ਨਾਗਰਿਕਾਂ ਅਤੇ ਵਿਸ਼ਵ ਹਿੱਤਾਂ ਦੇ ਫਾਇਦੇ ਲਈ ਦੁਵੱਲੇ ਦੋਸਤਾਨਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਆਪਸੀ ਰਣਨੀਤਕ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਜਰਮਨੀ ਦੇ ਸ਼ਲੋਸ ਇਲਾਮਾਊ ਵਿੱਚ ਜੀ-7 ਸਿਖਰ ਸੰਮੇਲਨ ਬਾਰੇ ਸਕੋਲਜ਼ ਨਾਲ ਗੱਲਬਾਤ ਕੀਤੀ। ਮੋਦੀ ਐਤਵਾਰ ਤੋਂ ਆਪਣੇ 2 ਦਿਨਾ ਦੌਰੇ ‘ਤੇ ਜਰਮਨੀ ‘ਚ ਹਨ।
ਮੋਦੀ ਨੇ ਟਵੀਟ ਕੀਤਾ, ”ਸਕੋਲਜ਼ ਨਾਲ ਸ਼ਾਨਦਾਰ ਮੁਲਾਕਾਤ (ਹੋਈ)। ਜੀ-7 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਦੀ ਨਿੱਘੀ ਪ੍ਰਾਹੁਣਚਾਰੀ ਲਈ ਧੰਨਵਾਦ ਕੀਤਾ। ਅਸੀਂ ਵਣਜ ਅਤੇ ਊਰਜਾ ਵਰਗੇ ਮੁੱਖ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਅਸੀਂ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਕਿਵੇਂ ਪੂਰੀ ਦੁਨੀਆ ਲਈ ਵਾਤਾਵਰਣ ਮਿੱਤਰਤਾ ਨੂੰ ਹੋਰ ਵਧਾਉਣਾ ਹੈ।” ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ‘ਚ ਜੀ-7 ਬੈਠਕ ‘ਚ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ। ਉਹ ਆਪਣੇ ਨਾਗਰਿਕਾਂ ਅਤੇ ਪੂਰੀ ਦੁਨੀਆ ਦੇ ਫਾਇਦੇ ਲਈ ਭਾਰਤ-ਜਰਮਨੀ ਦੋਸਤੀ ਨੂੰ ਹੋਰ ਅੱਗੇ ਲਿਜਾਣ ਦੇ ਤਰੀਕਿਆਂ ਅਤੇ ਸਾਧਨਾਂ ‘ਤੇ ਵਿਚਾਰ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ”ਜੀ-7 ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਵਿਚਾਲੇ ਹੋਈ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਜਰਮਨੀ ਸਾਂਝੇਦਾਰੀ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਵਿਚਕਾਰ ਵਿਆਪਕ ਤਾਲਮੇਲ ਲਈ ਰੂਪ-ਰੇਖਾ ‘ਤੇ ਵੀ ਚਰਚਾ ਕੀਤੀ। ਬਰਲਿਨ ‘ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੀ ਇਕ ‘ਸ਼ਾਨਦਾਰ ਮੁਲਾਕਾਤ’ ਹੋਈ। ਪਿਛਲੀ ਮਈ ਵਿੱਚ ਬਰਲਿਨ ‘ਚ ਹੋਈ ਮੀਟਿੰਗ ਤੋਂ ਬਾਅਦ ਮੋਦੀ ਦੀ ਸਕੋਲਜ਼ ਨਾਲ ਇਹ ਪਹਿਲੀ ਮੁਲਾਕਾਤ ਸੀ। ਭਾਰਤ-ਜਰਮਨੀ ਰਣਨੀਤਕ ਭਾਈਵਾਲੀ 2000 ਵਿੱਚ ਬਣਾਈ ਗਈ ਸੀ। ਆਈ.ਜੀ.ਸੀ. ਦੀ ਸ਼ੁਰੂਆਤ ਸਰਕਾਰ ਦੇ ਮੁਖੀਆਂ ਦੇ ਪੱਧਰ ‘ਤੇ 2011 ਵਿੱਚ ਕੀਤੀ ਗਈ ਸੀ।
Comment here