ਅੰਮ੍ਰਿਤਸਰ-ਜੀ-20 ਸੰਮੇਲਨ ਅੰਮ੍ਰਿਤਸਰ ਵਿਚ ਤੈਅ ਸ਼ਿਡਿਊਲ ਮੁਤਾਬਕ ਹੀ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਕੋਈ ਤਬਤੀਲੀ ਨਹੀਂ ਹੋਈ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਉਤੇ ਇਕ ਅਫ਼ਵਾਹ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਅੰਮ੍ਰਿਤਸਰ ਵਿਚ ਹੋਣ ਵਾਲਾ ਜੀ-20 ਸੰਮੇਲਨ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਵੀ ਇਸ ਸਬੰਧੀ ਟਵੀਟ ਕਰਕੇ ਖਦਸ਼ਾ ਜ਼ਾਹਿਰ ਕੀਤਾ ਸੀ। ਪਰ ਖਬਰ ਆ ਰਹੀ ਹੈ ਕਿ ਇਹ ਸਿਰਫ ਇਕ ਸਭ ਅਫਵਾਹ ਸੀ। ਜੀ-20 ਸੰਮੇਲਨ ਅੰਮ੍ਰਿਤਸਰ ਵਿਚ ਤੈਅ ਸ਼ਡੀਊਲ ਮੁਤਾਬਕ ਹੀ ਹੋਵੇਗਾ। ਇਸ ਸਬੰਧੀ ਕੋਈ ਤਬਤੀਲੀ ਨਹੀਂ ਹੋਈ ਹੈ।
ਦੱਸ ਦਈਏ ਕਿ ਅਫਵਾਹ ਸੀ ਕਿ ਅਜਨਾਲਾ ਥਾਣੇ ਵਿਚ 23 ਫਰਵਰੀ ਨੂੰ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਅਤੇ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਤਬਦੀਲੀ ਦਾ ਫੈਸਲਾ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕੀਤੇ ਗਏ ਟਵੀਟ ਵਿਚ ਇਸ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਇਸ ਸਬੰਧ ਵਿੱਚ ਇੱਕ ਟਵੀਟ ਕਰਕੇ ਆਖਿਆ ਕਿ ਪੰਜਾਬ ਸੂਬਾ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਇਹ ਜੀ 20 ਸੰਮੇਲਨ ਦੀ ਮੀਟਿੰਗ ਕਰਾਉਣ ਦੇ ਯੋਗ ਹੈ। ਇਸ ਨੂੰ ਅਸ਼ਾਂਤ ਦੱਸ ਕੇ ਮੁੜ ਕਾਲੇ ਦਿਨਾਂ ਵਲ ਧੱਕਣ ਦਾ ਯਤਨ ਨਾ ਕੀਤਾ ਜਾਵੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਸੂਬੇ ਵਿੱਚ ਨੀਮ ਫੌਜੀ ਬਲ ਤਾਇਨਾਤ ਕਰਨ ਦਾ ਫੈਸਲਾ ਹੋਇਆ ਸੀ।
ਜੀ-20 ਸੰਮੇਲਨ ਅੰਮ੍ਰਿਤਸਰ ਵਿਚ ਤੈਅ ਸ਼ਡੀਊਲ ਮੁਤਾਬਕ ਹੋਵੇਗਾ

Comment here