ਸ਼੍ਰੀਨਗਰ-ਇਥੇ ਜੀ-20 ਬੈਠਕ ਵਿਚ ਹਿੱਸਾ ਲੈਣ ਲਈ ਵਿਦੇਸ਼ੀ ਵਫ਼ਦ ਪਹੁੰਚ ਰਹੇ ਹਨ। ਸ਼੍ਰੀਨਗਰ ‘ਚ ਸੋਮਵਾਰ ਨੂੰ ਜੀ-20 ਦੇਸ਼ਾਂ ਦੇ ਸੈਰ-ਸਪਾਟਾ ਕਾਰਜ ਸਮੂਹ ਦੀ ਤੀਜੀ ਬੈਠਕ ਸ਼ੁਰੂ ਹੋਣ ਦੇ ਮੱਦੇਨਜ਼ਰ ਇੱਥੇ ਬੱਸ ਟਰਮੀਨਲ ਸਮੇਤ ਜਨਤਕ ਥਾਵਾਂ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦਿਨ ‘ਚ ਲੱਗਭਗ 60 ਵਿਦੇਸ਼ੀ ਵਫਦ ਸ਼੍ਰੀਨਗਰ ਪਹੁੰਚੇ। ਅਗਸਤ 2019 ਵਿਚ ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਰੱਦ ਕੀਤੇ ਜਾਣ ਅਤੇ ਉਸ ਵੇਲੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡੇ ਜਾਣ ਮਗਰੋਂ ਜੰਮੂ ਕਸ਼ਮੀਰ ਵਿਚ ਇਹ ਪਹਿਲੀ ਕੌਮਾਂਤਰੀ ਬੈਠਕ ਹੋ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਭਰ ਵਿਚ ਨਾਕੇ ਲਾਏ ਗਏ ਹਨ, ਜਿੱਥੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਲੋਕਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਬੱਸ ਟਰਮੀਨਲ ‘ਤੇ ਉਨ੍ਹਾਂ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਦੇ ਖ਼ਦਸ਼ੇ ਮਗਰੋਂ ਸਰਹੱਦੀ ਜ਼ਿਲ੍ਹਿਆਂ ‘ਤੇ ਖ਼ਾਸ ਧਿਆਨ ਦੇਣ ਨਾਲ ਪੁੰਛ, ਕਠੂਆ, ਰਾਜੌਰੀ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਜੀ-20 ਬੈਠਕ ‘ਚ ਵਿਦੇਸ਼ੀ ਵਫ਼ਦ ਦਾ ਨਿੱਘਾ ਸਵਾਗਤ
![](https://panjabilok.net/wp-content/uploads/2023/05/g20-1.jpg)
Comment here