ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਜੀ-20 ਨੇਤਾਵਾਂ ਨੇ ਕੋਵਿਡ-19 ਯੋਧਿਆਂ ਦਾ ਕੀਤਾ ਧੰਨਵਾਦ

ਰੋਮ-ਇਟਲੀ ਦੀ ਰਾਜਧਾਨੀ ਰੋਮ ’ਚ ਆਯੋਜਿਤ ਜੀ-20 ਸਮੂਹ ਦੇ ਸੰਮੇਲਨ ’ਚ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਘੋਸ਼ਣਾ ਪੱਤਰ ਜਾਰੀ ਕਰਕੇ ਕੋਵਿਡ-19 ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਈ ਸਿਹਤ ਸੇਵਾ ਅਤੇ ਫਰੰਟਲਾਈਨ ਵਰਕਰਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਦੇ ਹਥਿਆਰਾਂ ’ਚ ਟੀਕਿਆਂ ਨੂੰ ਇਕ ਅਹਿਮ ਹਥਿਆਰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਜੀ-20 ਦੇਸ਼ਾਂ ਦੇ ਨੇਤਾਵਾਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਟੀਕਿਆਂ ਦੀ ਸਪਲਾਈ ਵਧਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਦਾ ਸੰਕਲਪ ਲਿਆ। ਇਸ ਦੇ ਨਾਲ ਹੀ ਜੀ-20 ਨੇਤਾਵਾਂ ਨੇ 2021 ਦੇ ਆਖਿਰ ਤੱਕ ਘਟੋ-ਘੱਟ 40 ਫੀਸਦੀ ਅਤੇ 2022 ਦੇ ਮੱਧ ਤੱਕ 70 ਫੀਸਦੀ ਆਬਾਦੀ ਦੇ ਟੀਕਾਕਰਨ ਦੇ ਗਲੋਬਲ ਟੀਚਿਆਂ ਨੂੰ ਹਾਸਲ ਕਰਨ ਲਈ ਵਿੱਤੀ ਸਹਾਇਤਾ ’ਤੇ ਸਹਿਮਤੀ ਜਤਾਈ। ਸ਼ਿਖਰ ਸੰਮੇਲਨ ਤੋਂ ਬਾਅਦ ਇਥੇ ਜਾਰੀ ਘੋਸ਼ਣਾ ਪੱਤਰ ’ਚ ਜੀ-20 ਦੇਸ਼ਾਂ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਟੀਕਾ ਕੋਵਿਡ9 ਵਿਰੁੱਧ ਲੜਾਈ ਦੇ ਹਥਿਆਰਾਂ ’ਚ ਸਭ ਤੋਂ ਅਹਿਮ ਹੈ, ਇਸ ਦੇ ਨਾਲ ਹੀ ਦੁਹਰਾਉਂਦੇ ਹੋਏ ਵਿਆਪਕ ਕੋਵਿਡ-19 ਟੀਕਾਕਰਨ ਗਲੋਬਲ ਸਿਹਤ ਲਈ ਵਧੀਆ ਹੈ, ਅਸੀਂ ਇਹ ਯਕੀਨੀ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਾਂਗੇ ਕਿ ਸਮਾਨ ਤਰੀਕੇ ਨਾਲ ਅਤੇ ਸੁਰੱਖਿਅਤ, ਕਿਫਾਇਤੀ, ਗੁਣਵੱਤਾ ਅਤੇ ਪ੍ਰਭਾਵੀ ਟੀਕੇ, ਇਲਾਜ ਅਤੇ ਜਾਂਚ ਸਾਰਿਆਂ ਨੂੰ ਪ੍ਰਾਪਤ ਹੋ ਸਕੇ।

Comment here