ਸਿਆਸਤਖਬਰਾਂਦੁਨੀਆ

ਜੀ-20 ’ਚ ਹਿੱਸਾ ਲੈਣਗੇ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ

ਮਾਸਕੋ-ਨਵੀਂ ਦਿੱਲੀ ’ਚ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 1-2 ਮਾਰਚ ਨੂੰ ਹਿੱਸਾ ਲੈਣਗੇ। ਭਾਰਤ ਨੇ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ। ਜੀ-20 ਦੀਆਂ ਗਤੀਵਿਧੀਆਂ ਦੇ ਰੂਪ ’ਚ ਭਾਰਤ ਦਾ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਦੇਸ਼ ਦੇ 55 ਵੱਖ-ਵੱਖ ਸਥਾਨਾਂ ’ਤੇ 200 ਤੋਂ ਵੱਧ ਮੀਟਿੰਗਾਂ ਕਰਨ ਦਾ ਇਰਾਦਾ ਹੈ। ਇਸ ਦੀ ਸਮਾਪਤੀ 9-10 ਸਤੰਬਰ ਨੂੰ ਨਵੀਂ ਦਿੱਲੀ ’ਚ ਸਾਲਾਨਾ ਜੀ-20 ਸੰਮੇਲਨ ਦੇ ਰੂਪ ’ਚ ਹੋਵੇਗੀ।

Comment here