ਸਿਆਸਤਖਬਰਾਂਦੁਨੀਆ

ਜੀ-20 : ਚੰਗਾ ਹੁੰਦਾ ਜਿਨਪਿੰਗ ਸੰਮੇਲਨ ‘ਚ ਸ਼ਾਮਲ ਹੁੰਦੇ-ਬਾਈਡੇਨ

ਨਵੀਂ ਦਿੱਲੀ-ਅਮਰੀਕੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੁੰਦੇ ਪਰ ਇਹ (ਸਿਖਰ ਸੰਮੇਲਨ) ‘ਚੰਗੀ ਤਰ੍ਹਾਂ ਚੱਲ ਰਿਹਾ ਹੈ।’ ਬਾਈਡੇਨ ਆਪਣੇ ਨਾਲ ਆਏ ਅਮਰੀਕੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਹ ਪੁੱਛੇ ਜਾਣ ’ਤੇ ਕਿ ਕੀ ਜਿਨਪਿੰਗ ਦੀ ਗੈਰ-ਹਾਜ਼ਰੀ ਦਾ ਜੀ-20 ਨੇਤਾਵਾਂ ਦੇ ਸੰਮੇਲਨ ’ਤੇ ਕੋਈ ਅਸਰ ਪਿਆ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਉਹ ਇਥੇ ਹੁੰਦੇ ਤਾਂ ਚੰਗਾ ਹੁੰਦਾ ਪਰ ਕੋਈ ਗੱਲ ਨਹੀਂ, ਸਿਖਰ ਸੰਮੇਲਨ ਵਧੀਆ ਚੱਲ ਰਿਹਾ ਹੈ।’’ ਜਿਨਪਿੰਗ ਦੀ ਗੈਰ ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਹ ਹਰ ਦੇਸ਼ ਨੇ ਤੈਅ ਕਰਨਾ ਹੈ ਕਿ ਅਜਿਹੇ ਸੰਮੇਲਨਾਂ ’ਚ ਕਿਸ ਪੱਧਰ ’ਤੇ ਉਸ ਦੀ ਨੁਮਾਇੰਦਗੀ ਹੋਵੇਗੀ ਤੇ ਕਿਸੇ ਨੂੰ ਵੀ ਇਸ ਸਬੰਧੀ ਜ਼ਿਆਦਾ ਮਤਲਬ ਨਹੀਂ ਕੱਢਣਾ ਚਾਹੀਦਾ।

Comment here