ਨਵੀਂ ਦਿੱਲੀ-ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਰੱਖਿਆ ਖਰੀਦ ਪ੍ਰੀਸ਼ਦ ਦੀ ਬੈਠਕ ਵਿੱਚ ਹਥਿਆਰਬੰਦ ਬਲਾਂ ਵਿਚਾਲੇ ਸੰਚਾਰ ਨੈੱਟਵਰਕ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਹਵਾਈ ਫੌਜ ਲਈ 2,236 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਵਿੱਚ ਹੀ ਬਣੇ ਜੀਸੈੱਟ-7 ਸੀ ਉਪਗ੍ਰਹਿ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪ੍ਰਸਤਾਵ ਨੂੰ ਜ਼ਰੂਰਤ ਦੇ ਆਧਾਰ ’ਤੇ ਖਰੀਦ ਦੀ ਸ਼੍ਰੇਣੀ ਵਿੱਚ ਮੇਕ ਇਨ ਇੰਡੀਆ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ।
ਹਵਾਈ ਫੌਜ ਦੇ ਆਧੁਨਿਕੀਕਰਨ ਅਤੇ ਸੰਚਾਲਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਦੀ ਅਨੁਮਾਨਿਤ ਲਾਗਤ 2,236 ਕਰੋੜ ਰੁਪਏ ਹੈ। ਸਾਫਟਵੇਅਰ ਡਿਫਾਇੰਡ ਰੇਡੀਓ ਲਈ ਇਸ ਉਪਗ੍ਰਹਿ ਦਾ ਪੂਰਾ ਡਿਜ਼ਾਈਨ, ਵਿਕਾਸ ਅਤੇ ਲਾਂਚਿੰਗ ਦੇਸ਼ ਵਿੱਚ ਹੀ ਕੀਤਾ ਜਾਵੇਗਾ। ਇਸ ਦੀ ਬਦੌਲਤ ਸਾਡੀਆਂ ਹਥਿਆਰਬੰਦ ਬਲਾਂ ਇੱਕ ਦੂਜੇ ਨਾਲ ਹਰ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਪੂਰੀ ਸੁਰੱਖਿਆ ਨਾਲ ਦ੍ਰਿਸ਼ਟੀ ਦੀ ਸੀਮਾ ਤੋਂ ਅੱਗੇ ਤੱਕ ਸੰਪਰਕ ਕਰਨ ਦੇ ਯੋਗ ਹੋ ਜਾਣਗੀਆਂ।
Comment here