ਅਜਬ ਗਜਬਖਬਰਾਂ

ਜੀਨ, ਟੀਸ਼ਰਟ ਪਾ ਕੇ ਕੁੜੀਆਂ ਮੰਦਰ ਨਾ ਆਉਣ

ਨਾਭਾ- ਕੁੜੀਆਂ ਦੇ ਜੀਨ ਪਾ ਕੇ ਮੰਦਰ ਜਾਣ ਤੇ ਪਾਬੰਦੀ ਦੇ ਨਿਰਦੇਸ਼ ਪੁਰਾਣੀ ਨਾਭੀ ਸਥਿਤ ਸ੍ਰੀ ਸੱਤਨਰੈਣ ਮੰਦਰ ਦੀ ਕਮੇਟੀ ਵੱਲੋਂ ਲਿਖਤੀ ਤੌਰ ਤੇ ਜਾਰੀ ਕੀਤੇ ਗਏ ਹਨ। ਕਮੇਟੀ ਨੇ ਕੁੜੀਆਂ ’ਤੇ ਜੀਨ, ਟੀ-ਸ਼ਰਟ ਅਤੇ ਛੋਟੇ ਕੱਪੜੇ ਪਾ ਕੇ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਮੰਦਰ ਵਿੱਚ ਲੱਗੇ ਬੈਨਰ ਵਿੱਚ ਬੱਚਿਆਂ ਨੂੰ ਵੀ ਇਹੀ ਸੰਸਕਾਰ ਦੇਣ ਦੀ ਬੇਨਤੀ ਕੀਤੀ ਗਈ ਹੈ। ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਾਮ ਦੀ ਆਰਤੀ ਸਮੇਂ ਕੁਝ ਲੜਕੀਆਂ ਦੇ ਘੱਟ ਕੱਪੜੇ ਪਾਏ ਹੋਏ ਸਨ ਅਤੇ ਮੁੰਡੇ ‘ਹੁੱਲੜਬਾਜ਼ੀ’ ਕਰ ਰਹੇ ਸਨ। ਅਜਿਹੇ ਵਿਹਾਰ ਕਾਰਨ ਸ਼ਰਧਾਲੂਆਂ ਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ ਸੀ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।ਬਕਾਇਦਾ ਇਸ ਦੇ ਬੈਨਰ ਵੀ ਮੰਦਰ ਵਿਚ ਲਾ ਦਿਤੇ ਗਏ ਹਨ।

Comment here