ਅਪਰਾਧਸਿਆਸਤਖਬਰਾਂ

ਜਿੱਨਾਹ ਹਾਊਸ ਹਮਲੇ ‘ਚ ਸੂਬਾਈ ਸਿਹਤ ਮੰਤਰੀ ਦੀ ਸੀ ਅਹਿਮ ਭੂਮਿਕਾ

ਲਾਹੌਰ-ਇਥੋਂ ਦੇ ਜਿੱਨਾਹ ਹਾਊਸ ’ਤੇ ਹੋਏ ਹਮਲੇ ਬਾਰੇ ਅਹਮ ਖ਼ੁਲਾਸਾ ਹੋਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੁਲਸ ਮੁਖੀ ਉਸਮਾਨ ਅਨਵਰ ਨੇ ਕਿਹਾ ਹੈ ਕਿ ਇਤਿਹਾਸਕ ਜਿੱਨਾਹ ਹਾਊਸ ਜਾਂ ਕੋਰ ਕਮਾਂਡਰ ਹਾਊਸ ’ਤੇ 9 ਮਈ ਨੂੰ ਹੋਏ ਹਮਲੇ ’ਚ ਸਾਬਕਾ ਸੂਬਾਈ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਦੀ ਅਹਿਮ ਭੂਮਿਕਾ ਸੀ। ਇਸ ਤੋਂ ਪਹਿਲਾਂ, ਅੱਤਵਾਦ-ਰੋਕੂ ਇਕ ਅਦਾਲਤ ਨੇ ਮਾਮਲੇ ’ਚ ਯਾਸਮੀਨ ਰਾਸ਼ਿਦ ਨੂੰ ਬਰੀ ਕਰ ਦਿੱਤਾ ਸੀ। ਪਿਛਲੇ ਮਹੀਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਸਮਰਥਕਾਂ ਨੇ ਦੇਸ਼ ਭਰ ’ਚ ਫੌਜੀ ਅਤੇ ਸਰਕਾਰੀ ਸੰਸਥਾਨਾਂ ’ਚ ਭੰਨ-ਤੋੜ ਕੀਤੀ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਖਾਨ ਦੇ ਹਜ਼ਾਰਾਂ ਸਮਰਥਕਾਂ ਨੂੰ ਹਿਰਾਸਤ ’ਚ ਲਿਆ ਸੀ।
ਪੰਜਾਬ ਪੁਲਸ ਅੱਤਵਾਦ-ਰੋਕੂ ਅਦਾਲਤ ਦੇ ਉਸ ਫੈਸਲੇ ਨੂੰ ਵੀ ਚੁਣੌਤੀ ਦੇਵੇਗੀ, ਜਿਸ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨੇਤਾਵਾਂ ਨੂੰ ਇਸ ਮਾਮਲੇ ’ਚ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ ਸੀ। ਅਨਵਰ ਨੇ ਕਿਹਾ ਕਿ ਅਸੀਂ ਪੀ. ਟੀ. ਆਈ. ਨੇਤਾ ਯਾਸਮੀਨ ਰਾਸ਼ਿਦ ਦੀ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ ਗੱਲਬਾਤ ਦੀਆਂ 41 ਕਾਲਾਂ ਦਾ ਪਤਾ ਲਾਇਆ, ਜੋ ਅਦਾਲਤ ’ਚ ਸਬੂਤ ਦੇ ਤੌਰ ’ਤੇ ਪੇਸ਼ ਕਰਨ ਲਈ ਕਾਫੀ ਹਨ, ਤਾਂ ਕਿ ਉਨ੍ਹਾਂ ਦੇ ਫੌਜੀ ਸੰਸਥਾਨ ’ਤੇ ਹਮਲਿਆਂ ਦੇ ਸਾਜ਼ਿਸ਼ਕਾਰੀ ਹੋਣ ਦੀ ਗੱਲ ਸਾਬਤ ਕੀਤੀ ਜਾ ਸਕੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨੀ ਅੰਧਕਾਰ ਯੁੱਗ ’ਚ ਜੀਅ ਰਹੇ ਹਨ, ਕਿਉਂਕਿ ਸੁਪਰੀਮ ਕੋਰਟ ਦੀ ਚੁੱਪੀ ਦਰਮਿਆਨ ਅਧਿਕਾਰੀ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਜਰਮਨੀ ਦੇ ਨਾਜੀ ਕਾਲ ਦੇ ਕਾਨੂੰਨ ਦੀ ਵਰਤੋਂ ਕਰ ਰਹੇ ਹਨ।

Comment here