ਅਪਰਾਧਸਿਆਸਤਖਬਰਾਂਦੁਨੀਆ

ਜਿੱਤ ਦੇ ਜਸ਼ਨ ਮਨਾਉਂਦੇ ਤਾਲਿਬਾਨਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ, ਕਈ ਮੌਤਾਂ

ਕਾਬੁਲ- ਤਾਲਿਬਾਨੀ ਅੱਤਵਾਦੀ ਪੂਰੇ ਦੇਸ਼ ਵਿਚ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਉਹ ਜਿੱਤ ਦੇ ਜਸ਼ਨ ਵਿਚ ਅੰਨ੍ਹੇਵਾਹ ਫਾਇਰਿੰਗ ਕਰ ਰਹੇ ਹਨ। ਤਾਜ਼ਾ ਮਾਮਲਾ ਰਾਜਧਾਨੀ ਕਾਬੁਲ ਤੋਂ ਹੀ ਸਾਹਮਣੇ ਆਇਆ ਹੈ। ਜਿੱਥੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਟੋਲੋ ਨਿਊਜ਼ ਨੇ ਇਕ ਹਸਪਤਾਲ ਦੇ ਹਵਾਲੇ ਤੋਂ ਦੱਸਿਆ ਹੈ ਕਿ ਕਾਬੁਲ ‘ਚ ਬੀਤੀ ਰਾਤ ਗੋਲ਼ੀਬਾਰੀ ਦੀਆਂ ਘਟਨਾਵਾਂ ‘ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਤੇ 41 ਜ਼ਖ਼ਮੀ ਹੋ ਗਏ ਹਨ। ਟੋਲੋ ਨਿਊਜ਼ ਨੇ ਟਵੀਟ ਕੀਤਾ, ‘ਕਾਬੁਲ ‘ਚ ਐਮਰਜੈਂਸੀ ਸੇਵਾ ਨਾਲ ਜੁੜੇ ਹਸਪਤਾਲ ਨੇ ਕਿਹਾ ਕਿ ਕੱਲ੍ਹ ਰਾਤ ਸ਼ਹਿਰ ਭਰ ਵਿਚ ਹਵਾਈ ਫਾਇਰਿੰਗ ਨਾਲ ਭਾਰੀ ਨੁਕਸਾਨ ਹੋਇਆ। 17 ਲਾਸ਼ਾਂ ਲਿਆਂਦੀਆਂ ਗਈਆਂ ਤੇ 41 ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ।’ ਟੋਲੋ ਨਿਊਜ਼ ਨੇ ਦੱਸਿਆ ਕਿ ਬੀਤੇ ਦਿਨ, ਪੰਜਸ਼ੀਰ ਘਾਟੀ ‘ਤੇ ਜਿੱਤ ਦਾ ਦਾਅਵਾ ਕਰਦੇ ਹੋਏ ਕਾਬੁਲ ‘ਚ ਜਸ਼ਨ ਮਨਾਉਣ ਲੱਗਾ। ਇਸ ਵਿਚ ਖ਼ੂਬ ਫਾਇਰਿੰਗ ਹੋਈ। ਪੰਜਸ਼ੀਹ ਉਹ ਜਗ੍ਹਾ ਹੈ ਜਿੱਥੋਂ ਲੜਾਕੇ ਇਕੱਲੇ ਦਮ ‘ਤੇ ਤਾਲਿਬਾਨ ਦੇ ਲੜਾਕਿਆਂ ਤੋਂ ਅਫ਼ਗਾਨਿਸਤਾਨ ਤੋਂ ਬਚਾਉਣ ਲਈ ਲੜ ਰਹੇ ਹਨ। ਹਾਲਾਂਕਿ, ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸ ਨੇ ਘਾਟੀ ‘ਤੇ ਕਬਜ਼ਾ ਕਰ ਲਿਆ ਹੈ। ਉੱਥੇ ਹੀ ਰਿਪੋਰਟਾਂ ਮੁਤਾਬਕ, ਤਾਲਿਬਾਨ ਦੇ ਸ਼ਾਸਨ ਦਾ ਵਿਰੋਧ ਕਰਨ ਵਾਲੇ ਅੰਤਿਮ ਅਫ਼ਗਾਨ ਸੂਬੇ ਪੰਜਸ਼ੀਰ ‘ਚ ਜ਼ਬਰਦਸਤ ਲੜਾਈ ਚੱਲ ਰਹੀ ਹੈ।’ ਕੁਝ ਮੀਡੀਆ ਰਿਪੋਰਟਸ ਅਨੁਸਾਰ, ਪਿਛਲੇ ਕੁਝ ਦਿਨਾਂ ‘ਚ ਲੜਾਈ ਦੌਰਾਨ ਦੋਵਾਂ ਧਿਰਾਂ ਦੇ 300 ਤੋਂ ਜ਼ਿਆਦਾ ਲੜਾਕੇ ਆਪਣੇ ਜਾਨ ਗੁਆ ਚੁੱਕੇ ਹਨ। ਦੱਸ ਦੇਈਏ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਸੂਬੇ ‘ਤੇ ਕਬਜ਼ਾ ਕਰ ਲਿਾ ਹੈ। ਹੁਣ ਉੱਥੇ ਕੋਈ ਨਹੀਂ ਸਾਡੇ ਨਾਲ ਲੜਨ ਵਾਲਾ। ਹਾਲਾਂਕਿ, ਨਾਰਦਰਨ ਅਲਾਇੰਸ ਨੇ ਤਾਲਿਬਾਨ ਦੇ ਦਾਅਵੇ ਦਾ ਖੰਡਨ ਕੀਤਾ ਹੈ। ਬਾਗ਼ੀਆਂ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਕਿਹਾ, ‘ਪਾਕਿਸਤਾਨੀ ਮੀਡੀਆ ‘ਚ ਪੰਜਸ਼ੀਰ ਦੀ ਜਿੱਤ ਦੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ ਹਨ, ਇਹ ਝੂਠ ਹੈ।’ ਉੱਥੇ ਹੀ ਤਾਲਿਬਾਨ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਭਾਰੀ ਗੋਲ਼ੀਬਾਰੀ ਕਰ ਕੇ ਜਸ਼ਨ ਮਨਾਇਆ ਗਿਆ ਹੈ। ਤਾਲਿਬਾਨ ਦੇ ਇਕ ਕਮਾਂਡਰ ਨੇ ਕਿਹਾ ਕਿ ਹੁਣ ਪੂਰੇ ਅਫ਼ਗਾਨਿਸਤਾਨ ‘ਤੇ ਸਾਡਾ ਕੰਟਰੋਲ ਹੈ। ਪੰਜਸ਼ੀਰ ਦੇ ਲੜਾਕਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਪੰਜਸ਼ੀਰ ਘਾਟੀ ਸਾਡੇ ਕਬਜ਼ੇ ‘ਚ ਹੈ। ਹਾਲਾਂਕਿ ਫਿਲਹਾਲ ਰਿਪੋਰਟ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ।

 

Comment here