ਸਾਹਿਤਕ ਸੱਥ

ਜਿੰਦਗੀ ਦੀ ਔਖੀ ਘਾਟੀ ਸਰ ਕਰਨ ਲਈ ਸੰਘਰਸ਼ ਕਰ ਰਿਹੈ ਕਹਾਣੀਕਾਰ ਰੁਪਾਣਾ

ਚੰਡੀਗੜ-ਸ਼ੀਸ਼ਾ, ਇੱਕ ਟੋਟਾ ਔਰਤ, ਕਣਕ ਦਾ ਦਾਣਾ, ਜਲਦੇਵ, ਗੋਰੀ ਵਰਗੀਆਂ ਸ਼ਾਹਕਾਰ ਰਚਨਾਵਾਂ ਦੇ ਸਿਰਜਕ ਗੁਰਦੇਵ ਰੁਪਾਣਾ ਜੀ ਇੰਨ੍ਹੀ ਦਿਨੀਂ ਆਪਣੀ ਜ਼ਿੰਦਗੀ ਦੀ ਬਿਰਧ ਅਵਸਥਾ ਨੂੰ ਸੁਖਾਵਾਂ ਮੋੜ ਦੇਣ ਲਈ ਸੰਘਰਸ਼ ਕਰ ਰਹੇ ਹਨ। ਛਾਤੀ ਦੀ ਇਨਫੈਕਸ਼ਨ ਤੇ ਬਲਗ਼ਮ ਕਾਰਨ ਆਕਸੀਜ਼ਨ ਦੀ ਘਾਟ ਬਣੀ ਹੋਈ ਹੈ। ਉਹਨਾਂ ਦੀ ਸੇਵਾ ਵਿੱਚ ਲੱਗੇ ਉਨ੍ਹਾਂ ਦੇ ਸਪੁੱਤਰ ਪ੍ਰੀਤਪਾਲ ਤੇ ਨੇਮਪਾਲ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਤਕਲੀਫ਼ ਘੱਟੋ-ਘੱਟ ਹੋਵੇ। ਭਾਵੇਂ ਰੁਪਾਣਾ ਜੀ ਦੇ ਬੋਲ ਸਮਝ ਵਿਚ ਨਹੀਂ ਪਰ ਉਹਨਾਂ ਦੇ ਬੋਲਾਂ ਵਿਚਲੀ ਮੜਕ, ਵਿਅੰਗ ਤੇ ਦਿਲਕਸ਼ ਮੁਸਕਰਾਹਟ ਉਵੇਂ ਹੀ ਵਿਖਾਈ ਦਿੰਦੀ ਹੈ। ਕੋਮਾ ਵਰਗੀ ਨਾਜੁਕ ਸਥਿਤੀ ਵਿੱਚੋਂ ਬੜੀ ਹਿੰਮਤ ਨਾਲ ਰੁਪਾਣਾ ਸਾਹਿਬ ਨੇ ਕਹਾਣੀ ਨੂੰ ਤਿੱਖਾ ਮੋੜ ਦੇਣ ਵਾਂਗ ਆਪਣੇ ਆਪ ਨੂੰ ਉਭਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਭਚਿੰਤਕਾਂ ਦੀਆਂ ਦੁਆਵਾਂ ਸਦਕਾ ਰੁਪਾਣਾ ਜੀ ਜਲਦੀ ਤੰਦਰੁਸਤ ਹੋ ਕੇ ਆਪਣੀਆਂ ਅਧੂਰੀਆਂ ਕਹਾਣੀਆਂ ਤੇ ਨਾਵਲ ਪੂਰਾ ਕਰਨਗੇ।

Comment here