ਅਪਰਾਧਸਿਆਸਤਖਬਰਾਂਦੁਨੀਆ

ਜਿਨਾਹ ਭੈਣ ਭਰਾ ਦੀ ਜਾਇਦਾਦ ਲੱਭਣ ਲਈ ਕਮਿਸ਼ਨ ਗਠਿਤ

ਕਰਾਚੀ- ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਤੇ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਦੀ ਜਾਇਦਾਦ ਦਾ ਪਤਾ ਲਗਾਉਣ ਲਈ ਸਿੰਧ ਹਾਈਕੋਰਟ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਸੇਵਾਮੁਕਤ ਜਸਟਿਸ ਫਹੀਮ ਅਹਿਮਦ ਸਿੱਦੀਕੀ ਇਸ ਕਮਿਸ਼ਨ ਦੇ ਮੈਂਬਰ ਹਨ। ਅਦਾਲਤ ਨੇ ਇਹ ਹੁਕਮ ਜਿਨਾਹ ਅਤੇ ਉਸ ਦੀ ਭੈਣ ਦੇ ਬੈਂਕ ਖਾਤਿਆਂ ਵਿਚ ਸ਼ੇਅਰਾਂ, ਗਹਿਣਿਆਂ, ਵਾਹਨਾਂ ਅਤੇ ਪੈਸਿਆਂ ਸਮੇਤ ਜਾਇਦਾਦਾਂ ਨਾਲ ਸਬੰਧਤ 50 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਦਿੱਤਾ ਹੈ। ਜਿਨਾਹ ਦੀ ਪਾਕਿਸਤਾਨ ਦੀ ਸਥਾਪਨਾ ਤੋਂ ਇਕ ਸਾਲ ਬਾਅਦ ਸਤੰਬਰ 1948 ‘ਚ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੀ ਭੈਣ ਫਾਤਿਮਾ ਦੀ 1967 ‘ਚ ਕਰਾਚੀ ‘ਚ ਮੌਤ ਹੋ ਗਈ ਸੀ। ਜਸਟਿਸ ਜ਼ੁਲਫਿਕਾਰ ਅਹਿਮਦ ਖਾਨ ਦੀ ਪ੍ਰਧਾਨਗੀ ਵਾਲੀ ਸਿੰਘ ਹਾਈਕੋਰਟ ਦੀ ਬੈਂਚ ਨੇ ਸੁਣਵਾਈ ਦੌਰਾਨ ਪਤਾ ਕਰਵਾਇਆ ਕਿ ਭਰਾ-ਭੈਣ ਦੀਆਂ ਸਾਰੀਆਂ ਸੂਚੀਬੱਧ ਜਾਇਦਾਦਾਂ ਤੇ ਕੀਮਤੀ ਸਾਮਾਨ ਅਜੇ ਤਕ ਤਲਾਸ਼ੇ ਨਹੀਂ ਜਾ ਸਕੇ ਹਨ। ਜ਼ਾਹਿਰ ਤੌਰ ‘ਤੇ ਇਹ ਜਾਇਦਾਦਾਂ ਗਾਇਬ ਹੋ ਚੁੱਕੀਆਂ ਹਨ। ਕਈ ਹੋਰ ਸਾਮਾਨ ਜੋ ਪਹਿਲਾਂ ਦਰਜ ਸੀ ਉਹ ਨਹੀਂ ਸੂਚੀ ਵਿਚ ਗਾਇਬ ਸੀ। ਇਹ ਪਟੀਸ਼ਨ ਫਾਤਿਮਾ ਦੇ ਰਿਸ਼ਤੇਦਾਰ ਹੁਸੈਨ ਵਲੀਜੀ ਵੱਲੋਂ ਦਾਇਰ ਕੀਤੀ ਗਈ ਸੀ। ਆਪਣੇ 13 ਅਕਤੂਬਰ ਦੇ ਹੁਕਮ ਵਿੱਚ, ਸਿੰਧ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਕਿ ਉਹ ਜਿਨਾਹ ਅਤੇ ਫਾਤਿਮਾ ਦੁਆਰਾ ਛੱਡੀਆਂ ਸਾਰੀਆਂ ਸੂਚੀਬੱਧ ਜਾਇਦਾਦਾਂ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ। ਅਦਾਲਤ ਇਨ੍ਹਾਂ ਜਾਇਦਾਦਾਂ ਨੂੰ ਲਿਆਉਣ ਲਈ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰੇਗੀ। ਅਸਲ ਵਿੱਚ ਕਰਾਚੀ ਵਿਚ ਕਸਰ-ਏ-ਫਾਤਿਮਾ ਦੇ ਟਰੱਸਟੀਆਂ ਦੇ ਵਿਚ ਸਿੰਧ ਹਾਈਕੋਰਟ ਵਿਚ ਇਕ ਵੱਖਰਾ ਮਾਮਲਾ ਪੈਂਡਿੰਗ ਹੈ। ਕਸਰ-ਏ-ਫਾਤਿਮਾ ਨੂੰ ਆਮ ਤੌਰ ‘ਤੇ ਮੋਹਤਾ ਪੈਲੇਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਮੋਹਤਾ ਪੈਲੇਸ  ਫਾਤਿਮਾ ਦੇ ਮਲਕੀਅਤ ਵਿਚ ਸੀ ਤੇ ਸਰਕਾਰ ਉੱਥੇ ਇਕ ਮੈਡੀਕਲ ਕਾਲਜ ਬਣਾਉਣਾ ਚਾਹੁੰਦੀ ਹੈ। ਮੌਜੂਦਾ ਸਮੇਂ ਵਿਚ ਮੋਹਤਾ ਪੈਲੇਸ ਨੂੰ ਇਕ ਅਜਾਇਬ ਘਰ ਤੇ ਆਰਟ ਗੈਲਰੀ ਵਿਚ ਬਦਲ ਦਿੱਤਾ ਗਿਆ ਹੈ।

Comment here