ਅਪਰਾਧਸਿਆਸਤਖਬਰਾਂ

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਸੀ.ਆਰ.ਪੀ.ਐੱਫ. ਕਮਾਂਡੈਂਟ ਗ੍ਰਿਫ਼ਤਾਰ

ਜੰਮੂ-ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਸੀ.ਆਰ.ਪੀ.ਐੱਫ. ਕਮਾਂਡੈਂਟ ਦੀ ਖਬਰ ਸਾਹਮਣੇ ਆਈ ਹੈ। ਊਧਮਪੁਰ ਜ਼ਿਲ੍ਹੇ ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇਕ ਕਮਾਂਡੈਂਟ ਨੂੰ ਫ਼ੋਰਸ ਦੀ ਇਕ ਮਹਿਲਾ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇਕ ਸ਼ਿਕਾਇਤ ਦਰਜ ਕੀਤੀ ਗਈ, ਜਿਸ ‘ਚ ਬਟਾਲੀਅਨ ਬਲਿਆਨ ‘ਚ ਸੀ.ਆਰ.ਪੀ.ਐੱਫ. ਦੀ ਇਕ ਇਕਾਈ ਦੇ ਇਕ ਸਹਾਇਕ ਕਮਾਂਡੈਂਟ ਨੇ ਦੋਸ਼ ਲਗਾਇਆ ਕਿ ਕਮਾਂਡੈਂਟ ਸੁਰਿੰਦਰ ਸਿੰਘ ਰਾਣਾ ਉਸ ਦਾ ਜਿਨਸੀ ਅਤੇ ਮਾਨਸਿਕ ਰੂਪ ਨਾਲ ਸ਼ੋਸ਼ਣ ਕਰ ਰਿਹਾ ਹੈ।
ਸ਼ਿਕਾਇਤ ਦੇ ਆਧਾਰ ‘ਤੇ ਕਮਾਂਡੈਂਟ iਖ਼ਲਾਫ਼ ਆਈ.ਪੀ.ਸੀ. ਦੀ ਧਾਰਾ 354-ਏ, 354-ਡੀ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਊਧਮਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਸੀ.ਆਰ.ਪੀ.ਐੱਫ. ਕਮਾਂਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ‘ਚ ਅਦਾਲਤ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

Comment here