ਸਿਆਸਤਖਬਰਾਂਪ੍ਰਵਾਸੀ ਮਸਲੇ

ਜਾਵੇਦ ਅਖਤਰ ਦੇ ਭਾਰਤ-ਪਾਕਿ ਕਲਾਕਾਰਾਂ ਬਾਰੇ ਦਿੱਤੇ ਬਿਆਨ ਨੇ ਮਚਾਈ ਖਲਬਲੀ

ਨਵੀਂ ਦਿੱਲੀ-‘ਫੈਜ਼ ਫੈਸਟੀਵਲ’ ’ਚ ਸ਼ਿਰਕਤ ਕਰਨ ਲਈ ਪਾਕਿਸਤਾਨ ’ਚ ਲਾਹੌਰ ਗਏ ਜਾਵੇਦ ਅਖਤਰ ਦੀ ਲਿਖਤ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ ’ਚ ਗੁਆਂਢੀ ਦੇਸ਼ ’ਚ ਉਨ੍ਹਾਂ ਵੱਲੋਂ ਕਹੀ ਗਈ ਇਕ ਛੋਟੀ ਜਿਹੀ ਗੱਲ ਨੇ ਤੂਫਾਨ ਮਚਾ ਦਿੱਤਾ ਹੈ ਅਤੇ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਇੰਨੀ ਵੱਡੀ ਗੱਲ ਕਹੀ ਹੈ। ਦਰਅਸਲ ਉੱਥੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਕਿ ਭਾਰਤ ਦੇ ਕਲਾਕਾਰਾਂ ਨੂੰ ਪਾਕਿਸਤਾਨ ’ਚ ਜਿਨ੍ਹਾਂ ਪਿਆਰ-ਸਤਿਕਾਰ ਮਿਲਦਾ ਹੈ। ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ’ਚ ਉਸੇ ਤਰ੍ਹਾਂ ਨਾਲ ਨਹੀਂ ਅਪਣਾਇਆ ਜਾਂਦਾ।
ਜਾਵੇਦ ਅਖਤਰ ਦੀ ਗੱਲ ਨੂੰ ਪਾਕਿਸਤਾਨੀਆਂ ਨੇ ਦਿਲ ’ਤੇ ਲੈ ਲਿਆ ਅਤੇ ਬੁਰਾ ਮਹਿਸੂਸ ਕੀਤਾ। ਦਿਲਚਸਪ ਗੱਲ ਇਹ ਹੈ ਕਿ ਜਾਵੇਦ ਅਖਤਰ ਦੇ ਇਸ ਬਿਆਨ ’ਤੇ ਉਸ ਸਮੇਂ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ ਪਰ ਫਿਰ ਗੁੱਸੇ ’ਚ ਆ ਗਏ ਅਤੇ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਾਵੇਦ ਅਖਤਰ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਦੇਣਾ ਚਾਹੀਦਾ ਸੀ। ਇਹ ਤੂਫਾਨ ਅਜੇ ਥੰਮਿਆ ਨਹੀਂ ਹੈ ਅਤੇ ਇਸ ਪੂਰੇ ਵਿਵਾਦ ’ਤੇ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬਿਆਨ ਨਾਲ ਪਾਕਿਸਤਾਨ ’ਚ ਖਲਬਲੀ ਮਚ ਜਾਵੇਗੀ।

Comment here