ਸਿਆਸਤਦੁਨੀਆਵਿਸ਼ੇਸ਼ ਲੇਖ

ਜਾਰਜ ਸੋਰੋਸ ਦੀਆਂ ਚਾਲਾਂ ਤੋਂ ਸਾਵਧਾਨ ਭਾਰਤੀ ਖੁਫੀਆ ਏਜੰਸੀਆਂ

ਵਿਸ਼ੇਸ਼ ਰਿਪੋਰਟ
ਭਾਰਤੀ ਖੁਫੀਆ ਏਜੰਸੀਆਂ ਅਨੁਸਾਰ ਹੰਗਰੀ ਵਿਚ ਜਨਮਿਆ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਸਿਰਫ ਭਾਰਤ ਵਿਰੋਧੀ ਏਜੰਡਾ ਚਲਾਉਂਦਾ ਹੈ ਅਤੇ ਇਸ ਲਈ ਐਨ.ਜੀ.ਓਜ਼ ਨੂੰ ਫੰਡ ਦਿੰਦਾ ਹੈ, ਇਸ ਲਈ ਇਕੱਲਾ ਭਾਰਤ ਉਸਦੇ ਨਿਸ਼ਾਨੇ ਉਪਰ ਹੀ ਨਹੀਂ, ਕੁਝ ਹੋਰ ਦੇਸ਼ ਵੀ ਹਨ।
ਭਾਰਤੀ ਏਜੰਸੀਆਂ ਮੁਤਾਬਕ ਜਾਰਜ ਸੋਰੋਸ ਦੀ ਭਾਰਤ ਵਿਰੋਧੀ ਵਿਸ਼ਵ ਦੀਆਂ ਤਾਕਤਾਂ ਖਾਸ ਕਰਕੇ ਚੀਨ ਅਤੇ ਇੱਥੋਂ ਤੱਕ ਕਿ ਦੇਸ਼ ਦੇ ਅੰਦਰਲੇ ਲੋਕਾਂ ਨਾਲ ਵੀ ਮਿਲੀਭੁਗਤ ਹੈ ਜੋ ਭਾਰਤ ਦੇ ਅਕਸ, ਭਾਰਤ ਦੀ ਮਜ਼ਬੂਤ ਸਰਕਾਰ ਅਤੇ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਭਾਰਤੀ ਏਜੰਸੀਆਂ ਅਨੁਸਾਰ ਉਸਦਾ ਏਜੰਡਾ ਭਾਰਤ ਨੂੰ ਬਦਨਾਮ ਕਰਨ ਲਈ, ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਬਦਨਾਮ ਕਰਨ ਲਈ, ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹੈ, ਤਾਂ ਜੋ ਵਿਸ਼ਵ-ਰਾਜਨੀਤੀ ’ਤੇ ਮਜ਼ਬੂਤੀ ਨਾਲ ਹਾਵੀ ਹੋ ਰਹੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
ਯਾਦ ਰਹੇ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਾਰਜ ਸੋਰੋਸ ਦਾ ਇਹ ਬਿਆਨ ਸੀ ਕਿ ‘ਮੋਦੀ ਸਰਕਾਰ ਦੀ ਵਿਦਾਇਗੀ ਭਾਰਤੀ ਲੋਕਤੰਤਰ ਦੇ ਪੁਨਰ-ਉਥਾਨ ਦੀ ਨਿਸ਼ਾਨਦੇਹੀ ਕਰੇਗੀ। ਭਾਰਤੀ ਏਜੰਸੀਆਂ’ ਦਾ ਮੰਨਣਾ ਹੈ ਕਿ ਜਾਰਜ ਸੋਰੋਸ ਦੀ ਇਹ ਨੀਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਚੋਣ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਖੁੱਲ੍ਹੀ ਧਮਕੀ ਹੈ। ਭਾਰਤੀ ਏਜੰਸੀਆਂ ਅਨੁਸਾਰ ਜਾਰਜ ਸੋਰੋਸ ਅੱਜ ਤੋਂ ਨਹੀਂ, ਸਗੋਂ ਕਈ ਦਹਾਕਿਆਂ ਤੋਂ ਭਾਰਤ ਵਿਰੁੱਧ ਏਜੰਡਾ ਚਲਾ ਰਿਹਾ ਹੈ ਅਤੇ ਚੀਨ ਨਾਲ ਉਸ ਦੇ ਸਬੰਧ ਪਹਿਲੀ ਵਾਰ ਸਾਲ 1980 ਵਿੱਚ ਸਾਹਮਣੇ ਆਏ ਸਨ। ਉਸ ਸਮੇਂ ਪਤਾ ਲੱਗਾ ਸੀ ਕਿ ਉਹ ਚੀਨ ਨਾਲ ਮਿਲ ਕੇ ਭਾਰਤ ਦੇ ਗੁਆਂਢੀ ਮੁਲਕਾਂ ਵਿਚ ਚੀਨ ਲਈ ਰਾਹ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਵਿਚ ਚੀਨ ਦੇ ਸਮਰਥਨ ਵਿਚ ਲਗਾਤਾਰ ਲੇਖ ਲਿਖੇ ਗਏ। ਇਸ ਦੇ ਨਾਲ ਹੀ ਇਸ ਵਾਰ ਜਾਰਜ ਸੋਰੋਸ ਅਤੇ ਉਸ ਦੇ ਸਮਰਥਕਾਂ ਦੀ ਭਾਰਤ ਵਿਰੋਧੀ ਮੁਹਿੰਮ ਉਸ ਸਮੇਂ ਚੱਲ ਰਹੀ ਹੈ ਜਦੋਂ ਭਾਰਤ ਅਗਲੇ ਹਫਤੇ ਜੀ-20 ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।ਜਾਰਜ ਦਾ ਉਦੇਸ਼ ਭਾਰਤੀ ਸੰਸਥਾਵਾਂ, ਆਰਥਿਕਤਾ, ਕਾਰਪੋਰੇਟਸ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਭਾਰਤੀ ਏਜੰਸੀਆਂ ਅਨੁਸਾਰ ਜਾਰਜ ਸੋਰੋਸ ਅਤੇ ਉਸਦੇ ਏਜੰਡੇਬਾਜ਼ਾਂ ਦਾ ਸਭ ਤੋਂ ਵੱਡਾ ਉਦੇਸ਼ ਮੋਦੀ ਨੂੰ ਬਦਨਾਮ ਕਰਨਾ ਹੈ, ਤਾਂ ਜੋ ਮਜਬੂਤ ਹੁੰਦੇ ਭਾਰਤ ਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵੱਲ ਵਧ ਰਿਹਾ ਭਾਰਤ ਸਪਲਾਈ ਚੇਨ ਵਿੱਚ ਚੀਨ ਦੇ ਬਦਲ ਵਜੋਂ ਉਭਰ ਰਿਹਾ ਹੈ। ਮੈਨੂਫੈਕਚਰਿੰਗ ਹੱਬ ਬਣਨ ਵੱਲ ਵਧ ਰਿਹਾ ਹੈ, ਜਿੱਥੇ ਵਿਦੇਸ਼ੀ ਕੰਪਨੀਆਂ ਲਗਾਤਾਰ ਆ ਰਹੀਆਂ ਹਨ, ਉੱਥੇ ਦੀ ਸਰਕਾਰ ਨੂੰ ਅਸਥਿਰ ਕਰਨ ਲਈ ਵੱਡੀ ਪੱਧਰ ’ਤੇ ਸਾਜ਼ਿਸ਼ ਚਲਾਈ ਜਾ ਰਹੀ ਹੈ ਅਤੇ ਜਾਰਜ ਸੋਰੋਸ ਇਸ ਦੀ ਇੱਕ ਅਹਿਮ ਕੜੀ ਹੈ। ਇਸ ਲਈ ਬਹੁਤ ਸਾਰੇ ਪੱਤਰਕਾਰ ਅਤੇ ਕਈ ਵਿਰੋਧੀ ਨੇਤਾ ਵੀ ਭਾਰਤ ਵਿਰੋਧੀ ਏਜੰਡੇ ਵਿੱਚ ਸ਼ਾਮਲ ਹਨ। ਮੋਦੀ ਸਮਰਥਕਾਂ ਅਨੁਸਾਰ ਜਾਰਜ ਸੋਰੋਸ ਦੁਆਰਾ ਫੰਡ ਪ੍ਰਾਪਤ ਸੰਗਠਨ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ (ਓ. ਸੀ. ਸੀ. ਆਰ. ਪੀ.) ਨੇ ਜੀ-20 ਸੰਮੇਲਨ ਤੋਂ ਪਹਿਲਾਂ ਅਡਾਨੀ ਸਮੂਹ ਦੇ ਖਿਲਾਫ ਉਹੀ ਦੋਸ਼ਾਂ ਨੂੰ ਦੁਹਰਾਇਆ ਹੈ ਜਿਨ੍ਹਾਂ ਦੀ ਅੱਜ ਤੋਂ ਕਈ ਮਹੀਨਿਆਂ ਬਾਅਦ ਹਿੰਡਨਬਰਗ ਵਿੱਚ ਸੁਣਵਾਈ ਹੋ ਰਹੀ ਹੈ। ਇਹਨਾਂ ਦੋਸ਼ਾਂ ਬਾਰੇ ਸੁਪਰੀਮ ਕੋਰਟ, ਅਜੇ ਵੀ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ (ਓ. ਸੀ. ਸੀ. ਆਰ. ਪੀ.) ਨੇ ਉਹੀ ਦੋਸ਼ ਮੁੜ ਦੁਹਰਾਏ ਹਨ ਜਦੋਂ ਅਡਾਨੀ ਸਮੂਹ ਦਾ ਏ.ਪੀ.ਓ. ਮਾਰਕੀਟ ਵਿੱਚ ਆਉਣ ਵਾਲਾ ਹੈ। ਇਨ੍ਹਾਂ ਦੋਸ਼ਾਂ ਕਾਰਨ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਮੁੜ ਡਿੱਗੀ ਹੈ ਅਤੇ ਇਹੀ ਉਦੇਸ਼ ਸੀ ਇਸ ਰਿਪੋਟ ਦਾ ਸੀ। ਨਿਰਪੱਖ ਸੂਤਰਾਂ ਅਨੁਸਾਰ ਅੰਡਾਨੀ ਭਾਜਪਾ ਨੂੰ ਚੋਣ ਫੰਡ ਦੇਣ ਵਾਲਾ ਵਡਾ ਕਾਰਪੋਰੇਟ ਹੈ।ਜੇਕਰ ਇਸਨੂੰ ਆਰਥਿਕ ਢਾਹ ਲਗਦੀ ਹੈ ਤਾਂ ਭਾਜਪਾ ਨੂੰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ।

Comment here