ਅਪਰਾਧਖਬਰਾਂਦੁਨੀਆ

ਜਾਰਜ ਫਲਾਇਡ ਦੇ ਕਾਤਲ ਸਾਬਕਾ ਪੁਲਸ ਅਧਿਕਾਰੀ ਨੂੰ ਹੋਈ ਤਿੰਨ ਸਾਲ ਦੀ ਸਜ਼ਾ

ਮਿਨੀਆਪੋਲਿਸ-25 ਮਈ 2020 ਨੂੰ ਸਾਬਕਾ ਪੁਲਸ ਅਧਿਕਾਰੀ ਡੇਰੇਕ ਚੌਵਿਨ ਨੇ ਫਲਾਇਡ ਦੀ ਗਰਦਨ ਨੂੰ ਕਰੀਬ 9 ਮਿੰਟ ਤੱਕ ਆਪਣੇ ਗੋਡੇ ਨਾਲ ਦਬਾਈ ਰੱਖਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਜੇ ਅਲੈਗਜ਼ੈਂਡਰ ਕੁਆਂਗ ਨੂੰ ਸ਼ੁੱਕਰਵਾਰ ਨੂੰ ਸਾਢੇ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਕੁਆਂਗ ਨੇ 25 ਮਈ 2020 ਨੂੰ ਫਲਾਇਡ ਦੀ ਪਿੱਠ ਨੂੰ ਉਸ ਸਮੇਂ ਗੋਡੇ ਨਾਲ ਦਬਾਈ ਰੱਖਿਆ ਸੀ, ਜਦੋਂ ਇੱਕ ਹੋਰ ਪੁਲਸ ਅਧਿਕਾਰੀ ਨੇ ਉਸਦੀ ਗਰਦਨ ’ਤੇ ਗੋਡਾ ਰੱਖਿਆ ਹੋਇਆ ਸੀ। ਇਸ ਦੌਰਾਨ ਸਾਹ ਲੈਣ ਵਿਚ ਤਕਲੀਫ਼ ਹੋਣ ਅਤੇ ਸਾਹ ਘੁਟਣ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ’ਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ। ਕਵਾਂਗ ਨੂੰ ਅਕਤੂਬਰ ਵਿੱਚ ਦੂਜੇ ਦਰਜੇ ਦੇ ਕਤਲ ਲਈ ਉਕਸਾਉਣ ਅਤੇ ਉਸ ਵਿਚ ਸਹਿਯੋਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹ ਪਹਿਲਾਂ ਹੀ ਫਲਾਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਸੰਘੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਓਹੀਓ ਦੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Comment here