ਸਿਆਸਤਖਬਰਾਂਦੁਨੀਆ

ਜਾਪਾਨ ਨੇ ਯੂਕ੍ਰੇਨ ਨੂੰ 5.5 ਅਰਬ ਡਾਲਰ ਸਹਾਇਤਾ ਦੇਣ ਦਾ ਕੀਤਾ ਐਲਾਨ

ਟੋਕੀਓ-ਜਾਪਾਨੀ ਥਿੰਕ ਟੈਂਕ ਵੱਲੋਂ ਟੋਕੀਓ ਵਿਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਯੂਕ੍ਰੇਨ ਲਈ 5.5 ਅਰਬ ਡਾਲਰ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਜਾਪਾਨ ਰੂਸ-ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ ਨੂੰ ਲੈ ਕੇ ਜੀ-7 ਦੇ ਆਨਲਾਈਨ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਹਿੱਸਾ ਲੈਣਗੇ। ਕਿਸ਼ਿਦਾ ਨੇ ਕਿਹਾ ਕਿ ਯੂਕ੍ਰੇਨ ਅਜੇ ਵੀ ਰੂਸੀ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਯੂਕ੍ਰੇਨ ਵਾਸੀਆਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਹਮਲੇ ਵਿੱਚ ਤਬਾਹ ਹੋਏ ਢਾਂਚੇ ਦੇ ਮੁੜ ਨਿਰਮਾਣ ਲਈ ਮਦਦ ਦੀ ਲੋੜ ਹੈ। ਜਾਪਾਨ ਇਸ ਸਾਲ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ।

Comment here