ਅਜਬ ਗਜਬਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜਾਪਾਨ ’ਚ ਜਵਾਲਾਮੁਖੀ ਫਟਿਆ, ਸ਼ਹਿਰਾਂ ਨੂੰ ਖਾਲੀ ਕਰਨ ਦੇ ਆਦੇਸ਼

ਟੋਕੀਓ-ਕਾਗੋਸ਼ੀਮਾ ਸ਼ਹਿਰ ਦੀ ਰਿਪੋਰਟ ਅਨੁਸਾਰ ਜਾਪਾਨ ਦੇ ਮੁੱਖ ਦੱਖਣੀ ਟਾਪੂ ਕਿਊਸ਼ੂ ‘ਤੇ ਜਵਾਲਾਮੁਖੀ ਦੇ ਫਟਣ ਕਾਰਨ ਨਾਲ ਲੱਗਦੇ ਦੋ ਸ਼ਹਿਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦਰਜਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।ਜਵਾਲਾਮੁਖੀ ਦੇ ਫਟਣ ਕਾਰਨ ਰਾਤ ਸਮੇਂ ਸੁਆਹ ਅਤੇ ਵੱਡੇ-ਵੱਡੇ ਪੱਥਰ ਨਿਕਲਦੇ ਦੇਖੇ ਗਏ।ਐਤਵਾਰ ਰਾਤ ਕਾਗੋਸ਼ੀਮਾ ਦੇ ਦੱਖਣੀ ਪ੍ਰੀਫੈਕਚਰ ਵਿੱਚ ਸਾਕੁਰਾਜੀਮਾ ਜਵਾਲਾਮੁਖੀ ਤੋਂ ਵੱਡੀਆਂ ਚੱਟਾਨਾਂ 2.5 ਕਿਲੋਮੀਟਰ (1.5 ਮੀਲ) ਦੀ ਦੂਰੀ ‘ਤੇ ਡਿੱਗੀਆਂ।ਜਾਪਾਨ ਦੇ ਜਨਤਕ ਟੈਲੀਵਿਜ਼ਨ ‘ਐਨਐਚਕੇ’ ਦੀ ਫੁਟੇਜ ਵਿੱਚ ਟੋਏ ਦੇ ਨੇੜੇ ਸੰਤਰੀ ਰੰਗ ਦੀਆਂ ਲਾਟਾਂ ਅਤੇ ਪਹਾੜ ਦੀ ਚੋਟੀ ਤੋਂ ਉੱਪਰ ਸੁਆਹ ਦੇ ਨਾਲ ਸੰਘਣਾ ਧੂੰਆਂ ਉੱਠਦਾ ਦਿਖਾਇਆ ਗਿਆ।ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਫਟਣ ਦੀ ਚਿਤਾਵਨੀ ਨੂੰ ਪੰਜ ਦੇ ਉੱਚੇ ਪੱਧਰ ਤੱਕ ਵਧਾ ਦਿੱਤਾ ਅਤੇ ਜਵਾਲਾਮੁਖੀ ਫਟਣ ਕਾਰਨ ਦੋ ਸ਼ਹਿਰਾਂ ਦੇ 51 ਨਿਵਾਸੀਆਂ ਨੂੰ ਆਪਣੇ ਘਰ ਛੱਡਣ ਦੀ ਸਲਾਹ ਦਿੱਤੀ।
ਕਾਗੋਸ਼ੀਮਾ ਸ਼ਹਿਰ ਦੀ ਰਿਪੋਰਟ ਅਨੁਸਾਰ, ਸੋਮਵਾਰ ਸਵੇਰ ਤੱਕ, ਉਨ੍ਹਾਂ ਵਿੱਚੋਂ 33 ਨੇ ਆਪਣੇ ਘਰ ਛੱਡ ਕੇ ਖੇਤਰ ਵਿੱਚ ਸੁਰੱਖਿਅਤ ਜਗ੍ਹਾ ‘ਤੇ ਸ਼ਰਨ ਲਈ ਸੀ।ਂ੍ਹਖ ਨੇ ਕਿਹਾ ਕਿ ਹੋਰਨਾਂ ਨੂੰ ਹੋਰ ਸਥਾਨਾਂ ‘ਤੇ ਭੇਜਿਆ ਜਾ ਸਕਦਾ ਹੈ।ਉਪ ਮੁੱਖ ਕੈਬਨਿਟ ਸਕੱਤਰ ਯੋਸ਼ੀਹਿਕੋ ਇਸੋਜ਼ਾਕੀ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਜਾਨਾਂ ਬਚਾਉਣ ਨੂੰ ਪਹਿਲ ਦੇਵਾਂਗੇ ਅਤੇ ਸਥਿਤੀ ਦਾ ਮੁਲਾਂਕਣ ਕਰਨ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।”
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਬਚਾਉਣ ਲਈ ਸਮੇਂ-ਸਮੇਂ ‘ਤੇ ਸਥਾਨਕ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ‘ਤੇ ਪੂਰਾ ਧਿਆਨ ਦੇਣ।ਇਸ ਤਬਾਹੀ ਕਾਰਨ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਜਵਾਲਾਮੁਖੀ ਦਾ ਟੋਆ ਸੋਮਵਾਰ ਸਵੇਰੇ ਖ਼ਰਾਬ ਮੌਸਮ ਕਾਰਨ ਲੁਕ ਗਿਆ ਸੀ।ਜੇਐਮਏ ਨੇ ਟੋਏ ਦੇ ਤਿੰਨ ਕਿਲੋਮੀਟਰ ਦੇ ਅੰਦਰ ਜਵਾਲਾਮੁਖੀ ਚੱਟਾਨਾਂ ਦੇ ਡਿੱਗਣ ਅਤੇ ਦੋ ਕਿਲੋਮੀਟਰ ਦੇ ਅੰਦਰ ਲਾਵਾ, ਸੁਆਹ ਅਤੇ ਗੈਸ ਦੇ ਸੰਭਾਵਿਤ ਵਹਾਅ ਦੀ ਚੇਤਾਵਨੀ ਦਿੱਤੀ ਹੈ।ਸਾਕੁਰਾਜੀਮਾ ਟੋਕੀਓ ਤੋਂ ਲਗਭਗ 1,000 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ।

Comment here