ਅਜਬ ਗਜਬਅਪਰਾਧਖਬਰਾਂ

ਜਾਦੂ-ਟੂਣੇ ਦੇ ਸ਼ੱਕ ’ਚ ਤਿੰਨ ਜਣਿਆਂ ਦੀ ਕੀਤੀ ਹੱਤਿਆ

ਗੁਮਲਾ-ਲੰਘੇ ਦਿਨ ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਲੂਟੋ ਪਿੰਡ ’ਚ ਇੱਕੋ ਹੀ ਪਰਿਵਾਰ ਦੇ ਤਿੰਨ ਲੋਕਾਂ ਬੰਧਨ ਉਰਾਂਵ (60), ਉਨ੍ਹਾਂ ਦੀ ਪਤਨੀ ਸੋਮਾਰੀ ਦੇਵੀ (55) ਅਤੇ ਨੂੰਹ ਬਾਸਮਨੀ ਦੇਵੀ (35) ਦੀ ਹੱਤਿਆ ਕਰ ਦਿੱਤੀ ਗਈ। ਘੀਆ ਕੱਦੂ ਦੀ ਫ਼ਸਲ ਖ਼ਰਾਬ ਹੋਣ ਕਾਰਨ ਭਤੀਜੇ ਨੇ ਡੈਣ ਹੋਣ ਦਾ ਦੋਸ਼ ਲਗਾ ਕੇ ਹੱਤਿਆ ਕਰ ਦਿੱਤੀ। ਸਭ ਕੁਝ ਉਸ ਦੀ ਚਾਚੀ ਦਾ ਕੀਤਾ ਕਰਾਇਆ ਹੈ। ਉਹ ਉਸ ਨੂੰ ਮਾਨਸਿਕ ਰੂਪ ਨਾਲ ਬਿਮਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਆਪਣੀ ਚਾਚੀ ਤੇ ਚਾਚਾ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਕੀਤਾ। ਉਸੇ ਰਾਤ ਉਸ ਨੇ ਚਾਚੀ ਦੀ ਹੱਤਿਆ ਕਰ ਦਿੱਤੀ। ਇਸ ਵਿਚਾਲੇ ਜਦੋਂ ਬੰਧਨ ਉਰਾਂਵ ਨੇ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ। ਰੌਲਾ ਸੁਣ ਕੇ ਨੂੰਹ ਬਾਸਮਨੀ ਦੂਜੇ ਕਮਰੇ ਤੋਂ ਦੌੜ ਕੇ ਆਈ ਤਾਂ ਮੁਲਜ਼ਮ ਨੇ ਉਸ ਨੂੰ ਵੀ ਮਾਰ ਦਿੱਤਾ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਤੀਜੇ ਵਿਪਤਾ ਉਰਾਂਵ ਨੇ ਲੋਹੇ ਦੀ ਪਾਈਪ ਨਾਲ ਵਾਰ ਕਰਕੇ ਹੱਤਿਆਵਾਂ ਕੀਤੀਆਂ ਹਨ। ਲੋਹੇ ਦੀ ਪਾਈਪ ਬਰਾਮਦ ਕਰ ਲਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਬਾਸਮਨੀ ਦੇਵੀ ਦੇ ਦੋਵੇਂ ਬੱਚੇ ਕਮਰੇ ਵਿਚ ਸੁੱਤੇ ਹੋਏ ਸਨ। ਬਾਹਰ ਤੋਂ ਦਰਵਾਜ਼ਾ ਬੰਦ ਸੀ। ਇਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

Comment here