ਨਵੀਂ ਦਿੱਲੀ: ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਇਹ ਦੇਸ਼ ਦੇ ਉਹ ਸੂਬੇ ਹਨ ਜਿੱਥੇ ਹਾਲ ਹੀ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਬਾਕੀ ਸੂਬਿਆਂ ‘ਚ ਚੋਣਾਂ ਹੋ ਚੁੱਕੀਆਂ ਹਨ, ਜਦਕਿ ਯੂਪੀ ਵਿੱਚ ਆਖਰੀ ਤੇ ਸੱਤਵੇਂ ਪੜਾਅ ਲਈ ਵੋਟਿੰਗ ਅੱਜ ਮੁਕੰਮਲ ਹੋ ਚੁੱਕੀ ਹੈ। ਇਨ੍ਹਾਂ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਯੂਪੀ ਵਿੱਚ ਆਖਰੀ ਪੜਾਅ ਦੀ ਵੋਟਿੰਗ ਅੱਜ ਸ਼ਾਮ 6 ਵਜੇ ਖਤਮ ਹੋ ਜਾਵੇਗੀ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ। ਸਰਵੇਖਣ ਏਜੰਸੀਆਂ ਆਪਣੇ ਐਗਜ਼ਿਟ ਪੋਲ ਜਾਰੀ ਕਰਨਗੀਆਂ। ਐਗਜ਼ਿਟ ਪੋਲ ਸਹੀ ਚੋਣ ਨਤੀਜਿਆਂ ਦੀ ਗਰੰਟੀ ਨਹੀਂ ਦਿੰਦੇ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜੇ ਜਾਰੀ ਕਰਦੇ ਹਨ। ਅਜਿਹੇ ‘ਚ 10 ਮਾਰਚ ਨੂੰ ਹੀ ਪਤਾ ਲੱਗ ਸਕੇਗਾ ਕਿ ਕਿਸ ਸਰਵੇ ਏਜੰਸੀ ਦਾ ਐਗਜ਼ਿਟ ਪੋਲ ਸਭ ਤੋਂ ਸਹੀ ਹੈ। ਐਗਜ਼ਿਟ ਪੋਲ ਜਾਰੀ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਕੀ ਹੈ? ਨਾਲ ਹੀ ਐਗਜ਼ਿਟ ਪੋਲ ਕਿਵੇਂ ਤਿਆਰ ਕੀਤਾ ਜਾਂਦਾ ਹੈ? ਦਰਅਸਲ ਜਦੋਂ ਕੋਈ ਵੋਟਰ ਵੋਟ ਪਾਉਣ ਤੋਂ ਬਾਅਦ ਪੋਲਿੰਗ ਬੂਥ ਤੋਂ ਬਾਹਰ ਆਉਂਦਾ ਹੈ ਤਾਂ ਸਰਵੇਖਣ ਏਜੰਸੀਆਂ ਵੱਲੋਂ ਉਸ ਤੋਂ ਸਵਾਲ ਪੁੱਛੇ ਜਾਂਦੇ ਹਨ ਕਿ ਉਸ ਨੇ ਆਪਣੀ ਵੋਟ ਕਿਸ ਪਾਰਟੀ ਨੂੰ ਪਾਈ ਹੈ ਅਤੇ ਉਸਦੇ ਮੁਤਾਬਿਕ ਕਿਸ ਪਾਰਟੀ ਦੀ ਸਰਕਾਰ ਆ ਸਕਦੀ ਹੈ। ਇਸ ਨੂੰ ਐਗਜ਼ਿਟ ਪੋਲ ਕਿਹਾ ਜਾਂਦਾ ਹੈ। ਏਜੰਸੀਆਂ ਵੋਟਰਾਂ ਦੀ ਰਾਏ ਦੇ ਆਧਾਰ ‘ਤੇ ਆਪਣਾ ਡਾਟਾ ਤਿਆਰ ਕਰਦੀਆਂ ਹਨ। ਸਰਵੇਖਣ ਏਜੰਸੀਆਂ ਵੋਟਰਾਂ ਦੇ ਜਵਾਬ ਇਕੱਠੇ ਕਰਦੀਆਂ ਹਨ। ਡਾਟਾ ਇਕੱਠਾ ਕਰਨ ਤੋਂ ਬਾਅਦ ਐਗਜ਼ਿਟ ਪੋਲ ਪ੍ਰਸਾਰਿਤ ਕੀਤੇ ਜਾਂਦੇ ਹਨ। ਦੇਸ਼ ਵਿੱਚ ਪੰਜ ਸੂਬਿਆਂ ਯੂਪੀ, ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ‘ਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਯੂਪੀ ‘ਚ 10, 14, 20, 23, 27 ਫਰਵਰੀ ਅਤੇ 3 ਮਾਰਚ ਨੂੰ ਪਹਿਲੇ ਛੇ ਗੇੜਾਂ ਦੀਆਂ ਵੋਟਾਂ ਪਈਆਂ ਹਨ। ਸੱਤਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੋ ਰਹੀ ਹੈ। ਉੱਤਰਾਖੰਡ ਅਤੇ ਗੋਆ ਵਿੱਚ 14 ਫਰਵਰੀ ਨੂੰ ਇੱਕੋ ਪੜਾਅ ‘ਚ ਵੋਟਾਂ ਪਈਆਂ ਸਨ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਦੂਜੇ ਪਾਸੇ, ਮਣੀਪੁਰ ‘ਚ ਦੋ ਪੜਾਵਾਂ ਵਿੱਚ 28 ਫਰਵਰੀ ਅਤੇ 5 ਮਾਰਚ ਨੂੰ ਵੋਟਾਂ ਪਈਆਂ।
Comment here