ਸਿਆਸਤਖਬਰਾਂਦੁਨੀਆ

ਜਾਇਦਾਦ ਦੇ ਮਾਮਲੇ ’ਚ ਸ਼ਾਹਬਾਜ਼ ਤੇ ਇਮਰਾਨ ਤੋਂ ਅੱਗੇ ਨਿਕਲੀਆਂ ਬੇਗਮਾਂ

ਕਰਾਚੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਪਤਨੀਆਂ ਕੋਲ ਆਪਣੇ ਪਤੀਆਂ ਨਾਲੋਂ ਜ਼ਿਆਦਾ ਜਾਇਦਾਦ ਹੈ।30 ਜੂਨ, 2020 ਨੂੰ ਖਤਮ ਹੋਏ ਵਿੱਤੀ ਸਾਲ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਕੋਲ ਦਾਇਰ ਜਾਇਦਾਦ ਦੇ ਵੇਰਵਿਆਂ ਦੇ ਅਨੁਸਾਰ, ਨੁਸਰਤ ਸ਼ਾਹਬਾਜ਼ ਆਪਣੇ ਪਤੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਵੱਧ ਅਮੀਰ ਹਨ ਅਤੇ ਉਨ੍ਹਾਂ ਕੋਲ 23 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਜਾਇਦਾਦ ਹੈ।ਅਖਬਾਰ ‘ਦਿ ਡਾਨ’ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਤਨੀ ਦੀ ਲਾਹੌਰ ਅਤੇ ਹਜ਼ਾਰਾ ਡਿਵੀਜ਼ਨਾਂ ‘ਚ 9 ਖੇਤੀਬਾੜੀ ਸੰਪਤੀਆਂ ਅਤੇ ਇਕ-ਇਕ ਘਰ ਹੈ।ਇਸ ਤੋਂ ਇਲਾਵਾ ਉਸ ਨੇ ਵੱਖ-ਵੱਖ ਸੈਕਟਰਾਂ ‘ਚ ਵੀ ਕਾਫੀ ਨਿਵੇਸ਼ ਕੀਤਾ ਹੋਇਆ ਹੈ ਪਰ ਉਸ ਦੇ ਨਾਂ ‘ਤੇ ਕੋਈ ਵਾਹਨ ਨਹੀਂ ਹੈ।ਪ੍ਰਧਾਨ ਮੰਤਰੀ ਕੋਲ 10 ਕਰੋੜ 42 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਹੈ।ਉਨ੍ਹਾਂ ‘ਤੇ 14 ਕਰੋੜ 17 ਲੱਖ 80 ਹਜ਼ਾਰ ਰੁਪਏ ਦੀ ਦੇਣਦਾਰੀ ਹੈ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਦੋ ਲੱਖ ਰੁਪਏ ਦੀਆਂ ਚਾਰ ਬੱਕਰੀਆਂ ਹਨ।ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਖਾਨ ਦੀਆਂ ਛੇ ਜਾਇਦਾਦਾਂ ਹਨ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ 300 ਕਨਾਲੀ ਖੇਤਰ ਵਿੱਚ ਵਿਲਾ ‘ਬਨੀਗਲਾ’ ਹੈ।ਇਸ ਤੋਂ ਇਲਾਵਾ ਉਸ ਕੋਲ ਵਿਰਾਸਤੀ ਜਾਇਦਾਦ ਵੀ ਹੈ, ਜਿਸ ਵਿਚ ਜ਼ਮਾਨ ਪਾਰਕ ਲਾਹੌਰ ਵਿਚ ਇਕ ਘਰ, ਗੈਰ-ਖੇਤੀਯੋਗ ਜ਼ਮੀਨ ਅਤੇ ਕਰੀਬ 600 ਏਕੜ ਵਾਹੀਯੋਗ ਜ਼ਮੀਨ ਸ਼ਾਮਲ ਹੈ।ਖਾਨ ਕੋਲ ਪਾਕਿਸਤਾਨ ਤੋਂ ਬਾਹਰ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਕੋਈ ਜਾਇਦਾਦ ਹੈ।ਉਸਨੇ ਕਿਤੇ ਵੀ ਕੋਈ ਨਿਵੇਸ਼ ਨਹੀਂ ਕੀਤਾ ਹੈ, ਅਤੇ ਪਾਕਿਸਤਾਨੀ ਵਿਦੇਸ਼ੀ ਮੁਦਰਾ ਖਾਤਿਆਂ ਵਿੱਚ ੂਸ਼ਧ 329,196 ਅਤੇ 518 ਪੌਂਡ ਤੋਂ ਇਲਾਵਾ ਬੈਂਕ ਖਾਤਿਆਂ ਵਿੱਚ 60 ਮਿਲੀਅਨ ਤੋਂ ਵੱਧ ਰੁਪਏ ਹਨ।ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਕੋਲ 14 ਕਰੋੜ 11 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਹੈ।ਉਸ ਕੋਲ ਚਾਰ ਜਾਇਦਾਦਾਂ ਹਨ, ਜਿਨ੍ਹਾਂ ਵਿੱਚ ਬਨੀਗਾਲਾ ਵਿੱਚ ਇੱਕ ਮਕਾਨ ਅਤੇ ਇੱਕ ਵਾਹਨ ਸ਼ਾਮਲ ਹੈ।

Comment here