ਸਿਆਸਤਖਬਰਾਂਦੁਨੀਆ

ਜਾਇਦਾਦ ਜ਼ਬਤੀ ਕਾਰਨ ਬੰਦ ਹੋਏ ਐਪਲ ਡੇਲੀ ਅਖਬਾਰ ਦਾ ਸਾਬਕਾ ਸੰਪਾਦਕ ਗ੍ਰਿਫ਼ਤਾਰ

ਹਾਂਗਕਾਂਗ- ਪ੍ਰੈਸ ਦੀ ਅਜ਼ਾਦੀ ਤੇ ਹਮਲੇ ਦੇ ਮਾਮਲੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚੋਂ ਨਸ਼ਰ ਹੁੰਦੇ ਰਹਿੰਦੇ ਹਨ। ਹੁਣ ਬੰਦ ਹੋ ਚੁੱਕੇ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਇਕ ਸਾਬਕਾ ਸੰਪਾਦਕ ਨੂੰ ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਪੁਲਸ ਨੇ  ਗ੍ਰਿਫ਼ਤਾਰ ਕਰ ਲਿਆ ਹੈ। ਐਪਲ ਡੇਲੀ ਦੇ ਕਾਰਜਕਾਰੀ ਪ੍ਰਧਾਨ ਸੰਪਾਦਕ ਲਾਮ-ਮੈਨ-ਚੁੰਗ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੀ ਭੁਗਤ ਦੀ ਸਾਜਿਸ਼ ਰਚਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਹਫ਼ਤੇ ਪਹਿਲਾਂ ਇਸ ਅਖ਼ਬਾਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਇਸ ਨੂੰ ਕੰਮਕਾਰ ਬੰਦ ਕਰਨਾ ਪਿਆ ਸੀ। ਚੁੰਗ ਅਖ਼ਬਾਰ ਨਾਲ ਜੁੜਿਆ ਹੋਇਆ ਇਹ 8ਵਾਂ ਵਿਅਕਤੀ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਜੂਨ ’ਚ ਇਸ ਤਰ੍ਹਾਂ ਦੇ ਮਾਮਲੇ ਦੇ ਸਬੰਧ ’ਚ 51 ਸਾਲ ਦੇ ਇਕ ਸਾਬਕਾ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਉਸ ਦੀ ਪਛਾਣ ਨਹੀਂ ਕਰਵਾਈ ਗਈ। ਜੂਨ ’ਚ ਪੁਲਸ ਨੇ ਅਖ਼ਬਾਰ ਦੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਉਥੋਂ ਹਾਰਡ ਡਰਾਈਵ ਅਤੇ ਲੈਪਟਾਪ ਨੂੰ ਆਪਣੇ ਨਾਲ ਲੈ ਗਏ। ਅਖ਼ਬਾਰ ਦੇ ਉੱਚ ਕਾਰਜਕਾਰੀ ਅਧਿਕਾਰੀਆਂ, ਸੰਪਾਦਕਾਂ ਅਤੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਐਪਲ ਡੇਲੀ ਨੂੰ ਆਪਣਾ ਕੰਮ ਬੰਦ ਕਰਨਾ ਪਿਆ ਸੀ।  ਉਸ ਦੇ ਅੰਤਮ ਸੰਸਕਰਣ ਦੀਆਂ ਲੱਖਾਂ ਕਾਪੀਆਂ ਵਿਕ ਗਈਆਂ ਸਨ।

Comment here