ਅਪਰਾਧਸਿਆਸਤਖਬਰਾਂ

ਜ਼ੇਲੇਂਸਕੀ ਨੇ ਰੂਸ ਦੇ 200 ਨਾਗਰਿਕਾਂ ‘ਤੇ ਲਗਾਈ ਪਾਬੰਦੀ

ਮਾਸਕੋ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫ਼ਤਰ ਵਲੋਂ ਪ੍ਰਕਾਸ਼ਿਤ ਦਸਤਾਵੇਜ਼ ਮੁਤਾਬਕ ਰਾਸ਼ਟਰੀ ਸੁਰੱਖਿਆ ਤੇ ਰੱਖਿਆ ਕੌਂਸਲ (ਐੱਨ. ਐੱਸ. ਡੀ. ਸੀ.) ਦੇ ਰੂਸ ਦੇ 200 ਨਾਗਰਿਕਾਂ ’ਤੇ ਬੈਨ ਲਗਾਉਣ ਦੇ ਫ਼ੈਸਲੇ ਨੂੰ ਲਾਗੂ ਕਰ ਦਿੱਤਾ ਹੈ। ਐੱਨ. ਐੱਸ. ਡੀ. ਸੀ. ਦੇ ਸਕੱਤਰ ਓਲੇਕਸੀ ਡੈਨੀਲੋਵ ਨੂੰ ਡਿਕਰੀ ਦੇ ਐਗਜ਼ੀਕਿਊਸ਼ਨ ਨੂੰ ਕੰਟਰੋਲ ਕਰਨ ਦਾ ਹੁਕਮ ਦਿੱਤਾ ਗਿਆ ਸੀ। ਬੈਨ 50 ਸਾਲਾਂ ਤਕ ਪ੍ਰਭਾਵੀ ਰਹੇਗੀ। ਬੈਨ ’ਚ ਹੋਰ ਗੱਲਾਂ ਤੋਂ ਇਲਾਵਾ ਸੰਪਤੀ ਨੂੰ ਜ਼ਬਤ ਕਰਨਾ, ਵਪਾਰਕ ਸੰਚਾਲਨ ਨੂੰ ਬੰਦ ਕਰਨਾ ਤੇ ਯੂਕ੍ਰੇਨ ਦੇ ਬਾਹਰ ਪੂੰਜੀ ਦੀ ਵਾਪਸੀ ਨੂੰ ਰੋਕਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਕਿਓਰਿਟੀਸ ਦੇ ਲੈਣ-ਦੇਣ ’ਤੇ ਸੰਪੂਰਨ ਜਾਂ ਅੰਸ਼ਕ ਰੋਕ ਸ਼ਾਮਲ ਹੈ।

Comment here