ਸਿਆਸਤਖਬਰਾਂ

ਜ਼ਿਮਨੀ ਚੋਣਾਂ ਚ ਭਾਜਪਾ ਨੂੰ ਝਟਕਾ

ਏਲਨਾਬਾਦ ਤੋਂ ਇਨੈਲੋ ਦੇ ਅਭੈ ਚੌਟਾਲਾ ਜੇਤੂ

ਸਿਰਸਾ-ਜ਼ਿਮਨੀ ਚੋਣਾਂ ਚ ਭਾਜਪਾ ਨੂੰ ਵਡੇ ਝਟਕੇ ਲਗੇ ਹਨ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ‘ਤੇ ਹੋਈ ਉੱਪ ਚੋਣ ਇਨੈਲੋ ਨੇ ਜਿੱਤ ਲਈ ਹੈ। ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾਈ ਰੱਖੀ ਤੇ ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਨੂੰ ਮਾਤ ਦਿੱਤੀ।  ਏਲਨਾਬਾਦ ਤੋਂ ਇਨੈਲੋ ਦੇ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਵਿਧਾਇਕੀ ਤੋਂ ਅਸਤੀਫ਼ਾ ਦੇਣ ਕਾਰਨ ਜ਼ਿਮਨੀ ਚੋਣ ਹੋਈ ਹੈ। ਇੱਥੇ ਇਨੈਲੋ ਨੇ ਅਭੈ ਚੌਟਾਲਾ, ਹਰਿਆਣਾ ਦੀ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਦੇ ਗੋਵਿੰਦ ਕਾਂਡਾ ਅਤੇ ਕਾਂਗਰਸ ਦੇ ਪਵਨ ਬੈਨੀਵਾਲ ਨੂੰ ਟਿਕਟ ਦਿੱਤੀ ਸੀ। ਅਭੈ ਸਿੰਘ ਨੂੰ 65430 ਵੋਟਾਂ ਮਿਲੀਆਂ। ਗੋਬਿੰਦ ਕਾਂਡਾ ਨੂੰ 58857 ਵੋਟਾਂ ਮਿਲੀਆਂ, ਦੂਜੇ ਸਥਾਨ ‘ਤੇ ਜਦਕਿ ਪਵਨ ਬੈਣੀਵਾਲ ਨੂੰ 20682 ਵੋਟਾਂ ਮਿਲੀਆਂ।

ਹਿਮਾਚਲ ਦੀਆਂ ਚਾਰੇ ਸੀਟਾਂ ਤੇ ਕਾਂਗਰਸ ਦਾ ਕਬਜ਼ਾ

ਹਿਮਾਚਲ ਪ੍ਰਦੇਸ਼ ਵਿਚ 4 ਸੀਟਾਂ ਉਤੇ ਹੋਈਆਂ ਉਪ ਚੋਣਾਂ ਵਿਚ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਮੰਡੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤੀ ਹੈ। ਜਿਥੋਂ ਕਾਂਗਰਸ ਦੀ ਉਮੀਦਵਾਰ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਖੁਸ਼ਹਾਲ ਠਾਕੁਰ ਨੂੰ 8766 ਵੋਟਾਂ ਨਾਲ ਹਰਾ ਦਿੱਤਾ ਹੈ। ਸ਼ਿਮਲਾ ਜ਼ਿਲ੍ਹੇ ਦੀ ਜੁਬਲ ਕੋਟਖਾਈ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਥੋਂ ਉਨ੍ਹਾਂ ਦੀ ਉਮੀਦਵਾਰ ਨੀਲਮ ਸਰਾਇਕ ਦੀ ਹਾਰ ਹੋ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਰੋਹਿਤ ਠਾਕੁਰ ਦੀ ਜਿੱਤ ਹੋਈ ਹੈ। ਫਤਿਹਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਭਵਾਨੀ ਸਿੰਘ ਪਠਾਨੀਆ 5789 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਅਰਕੀ ਵਿਧਾਨ ਸਭਾ ਸੀਟ ਇੱਕ ਵਾਰ ਫਿਰ ਕਾਂਗਰਸ ਦੀ ਝੋਲੀ ਵਿੱਚ ਆ ਗਈ ਹੈ। ਇੱਥੋਂ ਸੰਜੇ ਅਵਸਥੀ ਜਿੱਤ ਗਏ ਹਨ।

ਬੰਗਾਲ ਚੋਣਾਂ ਚ ਟੀ ਐਮ ਸੀ ਦੀ ਝੰਡੀ

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ  ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦਿੰਦੇ ਹੋਏ ਉਪ ਚੋਣਾਂ ਵਿਚ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਦਿਨਹਾਟਾ, ਖਰਦਹਾ, ਸ਼ਾਂਤੀਪੁਰ ਅਤੇ ਗੋਸਾਬਾ ਵਿੱਚ ਟੀਐਮਸੀ ਅੱਗੇ ਹੈ। ਦਿਨਹਾਟਾ ‘ਚ ਟੀਐੱਮਸੀ ਦੇ ਉਦਯਨ ਗੁਹਾ ਨੂੰ 1 ਲੱਖ 40 ਹਜ਼ਾਰ 732 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਅਸ਼ੋਕ ਮੰਡਲ ਨੂੰ 17 ਹਜ਼ਾਰ 974 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਗੋਸਾਬਾ ਵਿੱਚ ਟੀਐਮਸੀ ਉਮੀਦਵਾਰ ਸੁਬਰਤ ਮੰਡਲ ਨੂੰ 1 ਲੱਖ 51 ਹਜ਼ਾਰ 452, ਭਾਜਪਾ ਦੇ ਪਲਾਸ਼ ਰਾਣਾ ਨੂੰ 18 ਹਜ਼ਾਰ 134 ਵੋਟਾਂ ਮਿਲੀਆਂ ਹਨ। ਕਰਦਹਾ ਵਿੱਚ ਟੀਐਮਸੀ ਦੇ ਉਮੀਦਵਾਰ ਸ਼ੋਭਨਦੇਬ ਚਟੋਪਾਧਿਆਏ ਨੂੰ ਹੁਣ ਤੱਕ 58 ਹਜ਼ਾਰ 706, ਭਾਜਪਾ ਦੇ ਜੋਏ ਸ਼ਾਹ ਨੂੰ 11 ਹਜ਼ਾਰ 827 ਵੋਟਾਂ ਮਿਲੀਆਂ ਹਨ।

Comment here