ਅਜਬ ਗਜਬਅਪਰਾਧਖਬਰਾਂ

ਜ਼ਾਲਮ ਵਹੁਟੀ ਤੋਂ ਬਚਾਓ… ਨਹੀਂ ਤਾਂ ਮਰ ਜਾਊੰ..

ਲਲਿਤਪੁਰ-ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ ਸ਼ਖਸ ਦੀ ਵੀਡੀਓ ਵਾਇਰਲ ਹੋਈ ਹੈ, ਜੋ ਆਪਣੀ ਪਤਨੀ ਤੋਂ ਦੁਖੀ ਹੈ ਤੇ ਇਨਸਾਫ ਮੰਗ ਰਿਹਾ ਹੈ। ਜ਼ਿਲੇ ਦੇ ਪਿੰਡ ਭਦਿਆਪੁਰ ਦੇ ਬ੍ਰਿਜੇਸ਼ ਨਾਮ ਦੇ ਇਸ ਨੌਜਵਾਨ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਉਸ ਨੂੰ ਖਾਣਾ ਨਹੀਂ ਦਿੰਦੀ। ਹਰ ਰੋਜ਼ ਲੜਦੀ ਹੈ ਅਤੇ ਉਸ ਨੂੰ ਚੁੱਕ-ਚੁੱਕ ਮਾਰਦੀ ਹੈ। ਉਸ ਦੀ ਕਮਾਈ ਦਾ ਸਾਰਾ ਪੈਸਾ ਵੀ ਖੋਹ ਲੈਂਦੀ ਹੈ। ਪੁਲਿਸ ਨੂੰ ਝੂਠੀ ਸ਼ਿਕਾਇਤ ਦੇ ਕੇ ਉਸ ਦੀ ਕੁੱਟਮਾਰ ਵੀ ਕਰਵਾਉਂਦੀ ਹੈ। ਆਪਣੀ ਪਤਨੀ ਤੋਂ ਪਰੇਸ਼ਾਨ ਇਸ ਨੌਜਵਾਨ ਨੇ ਨਿਆਂ ਨਾ ਮਿਲਣ ਦੀ ਸੂਰਤ ਵਿੱਚ ਖੁਦਕੁਸ਼ੀ ਦੀ ਧਮਕੀ ਵੀ ਦਿੱਤੀ ਹੈ। ਬ੍ਰਿਜੇਸ਼ ਨੇ ਐਸਪੀ ਦੇ ਦਰਬਾਰ ਜਾ ਕੇ ਫਰਿਆਦ ਕੀਤੀ ਹੈ ਤੇ ਆਪਣੀ ਪਤਨੀ ਦੇ ਅੱਤਿਆਚਾਰਾਂ ਦਾ ਵਿਖਿਆਨ ਕਰਦਿਆਂ ਪਤਨੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕਰਦੇ ਹਾਂ। ਪਰ ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਬਹੁਤ ਸਾਰੇ ਲੋਕ ਉਸ ਦੇ ਹੱਕ ਚ ਕੁਮੈਂਟ ਕਰਦੇ ਹੋਏ, ਉਸ ਦੀ ਜਾਲਮ ਬੀਵੀ ਖਿਲਾਫ ਕਾਰਵਾਈ ਲਈ ਅਵਾਜ਼ ਉਠਾ ਰਹੇ ਹਨ।

Comment here