ਅਪਰਾਧਖਬਰਾਂ

ਜ਼ਹਿਰੀਲੀ ਸ਼ਰਾਬ ਨਾਲ ਜਾਨ ਗਈ ਤਾਂ ਹੋਵੇਗੀ ਮੌਤ ਦੀ ਸਜ਼ਾ

ਭੋਪਾਲ-ਮੱਧ ਪ੍ਰਦੇਸ਼ ’ਚ ਲਗਾਤਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਸਖਤ ਰੌਂਅ ਚ ਦਿਸ ਰਹੀ ਹੈ, ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਨਾਜਾਇਜ਼ ਸ਼ਰਾਬ ਨਾਲ ਜੇ ਕਿਸੇ ਦੀ ਜਾਨ ਜਾਂਦੀ ਹੈ ਤਾਂ ਦੋਸ਼ੀ ਨੂੰ ਉਮਰ ਕੈਦ ਜਾਂ ਮੌਤ ਦੀ ਸਜਾ ਦਿੱਤੀ ਜਾਵੇਗੀ। ਪਹਿਲਾਂ ਇਸ ਲਈ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦਾ ਪ੍ਰਬੰਧ ਸੀ। ਇਸ ਤੋਂ ਇਲਾਵਾ ਜੁਰਮਾਨੇ ਦੀ ਰਕਮ  10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਬਿੱਲ ਵਿਧਾਨਸਭਾ ਦੇ ਇਸ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ। ਹਾਲ ਹੀ ’ਚ ਮੰਦਸੌਰ ਦੇ ਵੱਖ-ਵੱਖ ਇਲਾਕਿਆਂ ’ਚ ਜ਼ਹਿਰੀਲੀ ਸ਼ਰਾਬ ਨਾਲ 8 ਲੋਕਾਂ ਦੀ ਮੌਕ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਦੀ ਜੰਮ ਕੇ ਬੇਇਜ਼ਤੀ ਹੋਈ ਸੀ। ਸ਼ਿਵਰਾਜ ਸਰਕਾਰ ਦੇ ਇਸ ਚੌਥੇ ਕਾਰਜਕਾਲ ਦੇ ਕਰੀਬ ਡੇਢ ਸਾਲ ’ਚ ਨਾਜਾਇਜ਼ ਸ਼ਰਾਬ ਪੀਣ ਨਾਲ 40 ਤੋਂ ਜ਼ਿਆਦਾ ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਏਧਰ ਆਪਣੇ ਆਲੇ ਹਾਕਮ ਕਪਤਾਨ ਸਾਹਿਬ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਚ ਡੇਢ ਸੌ ਤੋਂ ਵਧ ਮੌਤਾਂ ਦੇ ਮਾਮਲੇ ਚ ਮੁਅਤਲ ਅਧਿਕਾਰੀਆਂ ਨੂੰ ਬਹਾਲ ਵੀ ਕਰ ਚੁੱਕੇ ਨੇ।

Comment here