ਅਪਰਾਧਸਿਆਸਤਖਬਰਾਂ

ਜ਼ਰਦਾਰੀ ਮੇਰੀ ਹੱਤਿਆ ਲਈ ਅੱਤਵਾਦੀਆਂ ਨੂੰ ਦੇ ਰਹੇ ਪੈਸੇ-ਇਮਰਾਨ

ਲਾਹੌਰ-ਇੱਥੇ ਆਪਣੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਤੋਂ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ‘ਤੇ ਅੱਤਵਾਦੀਆਂ ਨੂੰ ਪੈਸੇ ਦੇਣ ਅਤੇ ਦੇਸ਼ ਦੀਆਂ ਸ਼ਕਤੀਸ਼ਾਲੀ ਖੁਫੀਆ ਏਜੰਸੀਆਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀ ਹੱਤਿਆ ਦੀ ਨਵੀਂ ਸਾਜ਼ਿਸ਼ ਰੱਚਣ ਦਾ ਦੋਸ਼ ਲਗਾਇਆ। ਖਾਨ ਨੇ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਸਹਿ-ਚੇਅਰਮੈਨ ਜ਼ਰਦਾਰੀ ਦੇ ਨਾਲ ਤਿੰਨ ਹੋਰ ਨਾਂ ਹਨ ਜੋ ਇਸ ਨਵੀਂ ਸਾਜ਼ਿਸ਼ ਦਾ ਹਿੱਸਾ ਹਨ। ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਪ੍ਰਧਾਨ ਖਾਨ ਨੇ ਕਿਹਾ, “ਮੈਂ ਤੁਹਾਨੂੰ ਇਹ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਦੇਸ਼ ਨੂੰ ਉਨ੍ਹਾਂ ਲੋਕਾਂ ਦੇ ਬਾਰੇ ‘ਚ ਜਾਣਨਾ ਚਾਹੀਦਾ ਹੈ ਜੋ ਇਸ ਦੇ ਪਿੱਛੇ ਹਨ ਤਾਂ ਕਿ ਦੇਸ਼ ਉਨ੍ਹਾਂ ਨੂੰ ਕਦੇ ਮੁਆਫ਼ ਨਾ ਕਰੇ।”
ਖਾਨ ਨੇ ਕਿਹਾ, “ਹੁਣ ਉਨ੍ਹਾਂ ਨੇ ਇੱਕ ਪਲਾਨ ਸੀ ਬਣਾਇਆ ਹੈ ਅਤੇ ਇਸ ਦੇ ਪਿੱਛੇ ਆਸਿਫ ਜ਼ਰਦਾਰੀ ਹੈ। ਉਨ੍ਹਾਂ ਕੋਲ ਭ੍ਰਿਸ਼ਟਾਚਾਰ ਦਾ ਬਹੁਤ ਸਾਰਾ ਪੈਸਾ ਹੈ, ਜਿਸ ਨੂੰ ਉਹ ਸਿੰਧ ਸਰਕਾਰ ਤੋਂ ਲੁੱਟਦੇ ਹਨ ਅਤੇ ਚੋਣਾਂ ਜਿੱਤਣ ‘ਤੇ ਖ਼ਰਚ ਕਰਦੇ ਹਨ। ਉਨ੍ਹਾਂ ਨੇ ਇੱਕ ਅੱਤਵਾਦੀ ਸੰਗਠਨ ਨੂੰ ਪੈਸਾ ਦਿੱਤਾ ਸੀ ਅਤੇ ਸ਼ਕਤੀਸ਼ਾਲੀ ਏਜੰਸੀਆਂ ਦੇ ਲੋਕ ਉਨ੍ਹਾਂ ਦੀ ਮਦਦ ਕਰ ਰਹੇ ਹਨ। ਇਹ ਤਿੰਨ ਮੋਰਚਿਆਂ ‘ਤੇ ਤੈਅ ਕੀਤਾ ਗਿਆ ਹੈ ਅਤੇ ਉਹ ਜਲਦੀ ਹੀ ਕਾਰਵਾਈ ਕਰਨਗੇ। ਖਾਨ ਦਾ ਦਾਅਵਾ ਸਰਕਾਰ ਵਲੋਂ ਉਨ੍ਹਾਂ ਦੀ ਲਾਹੌਰ ਸਥਿਤ ਰਿਹਾਇਸ਼ ਤੋਂ ਵਾਧੂ ਸੁਰੱਖਿਆ ਵਾਪਸ ਲੈਣ ਦੀ ਪਿੱਠਭੂਮੀ ‘ਚ ਆਇਆ ਹੈ। ਸਰਕਾਰ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ, ”ਖਾਨ ਦੀ ਰਿਹਾਇਸ਼ ‘ਤੇ ਤਾਇਨਾਤ ਘੱਟੋ-ਘੱਟ 275 ਪੁਲਸ ਕਰਮਚਾਰੀਆਂ ਨੂੰ ਹਟਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸਲਾਮਾਬਾਦ ਅਤੇ ਖੈਬਰ ਪਖਤੂਨਖਵਾ ਪੁਲਸ ਦੇ ਜਵਾਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ਼ ਪੰਜਾਬ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਿਰ ਧਰਮ ਦੇ ਨਾਂ ‘ਤੇ ਮੈਨੂੰ’ ਖਤਮ’ ਕਰਨ ਲਈ ‘ਪਲਾਨ ਬੀ’ ਬਣਾਇਆ ਗਿਆ। ਖਾਨ ਨੇ ਵਜ਼ੀਰਾਬਾਦ ‘ਚ ਆਪਣੇ ‘ਤੇ ਹੋਏ ਹਮਲੇ ਦਾ ਜ਼ਿਕਰ ਜਾਰੀ ਰੱਖਿਆ ਅਤੇ ਕਿਹਾ, “ਪਰ ਮੈਨੂੰ ਇਸ ਬਾਰੇ ਵੀ ਪਤਾ ਲੱਗਾ ਅਤੇ ਮੈਂ ਦੋ ਜਨਤਕ ਰੈਲੀਆਂ ‘ਚ ਉਨ੍ਹਾਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ।” ਖਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ, ਇੱਕ ਜਨਤਕ ਰੈਲੀ ‘ਚ, ਮੈਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਚਾਰ ਲੋਕ ਸਨ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਜਦੋਂ ਮੈਂ ਇਹ ਖੁਲਾਸਾ ਕੀਤਾ ਤਾਂ ਉਹ ਪਿੱਛੇ ਹਟ ਗਏ।”

Comment here