ਇਸਲਾਮਾਬਾਦ – ਸਿਆਸੀ ਉਥਲ ਪੁਥਲ ਦਾ ਸ਼ਿਕਾਰ ਪਾਕਿਸਤਾਨ ਵਿਚ ਇਮਰਾਨ ਖਾਨ ਬਾਰੇ ਇਕ ਆਡੀਓ ਚਰਚਾ ਵਿੱਚ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਰੀਅਲ ਅਸਟੇਟ ਕਾਰੋਬਾਰੀ ਮਲਿਕ ਰਿਆਜ਼ ਹੁਸੈਨ ਵਿਚਕਾਰ ਟੈਲੀਫੋਨ ’ਤੇ ਹੋਈ ਕਥਿਤ ਗੱਲਬਾਤ ਦੀ ਲੀਕ ਹੋਈ ਆਡੀਓ ਰਿਕਾਰਡਿੰਗ ਵਿੱਚ ਰਿਆਜ਼ ਇਹ ਕਹਿੰਦੇ ਹਨ ਹਨ ਕਿ ਖਾਨ ਸੁਲ੍ਹਾ-ਸਫਾਈ ਦੀ ਗੱਲਬਾਤ ਲਈ ਜ਼ਰਦਾਰੀ ਨਾਲ ਸੰਪਰਕ ਕਰਨਾ ਚਾਹੁੰਦਾ ਸੀ। ਮੀਡੀਆ ’ਚ ਆਈ ਖ਼ਬਰਾਂ ’ਚ ਇਹ ਕਿਹਾ ਗਿਆ ਹੈ। ਇਹ ਆਡੀਓ ਰਿਕਾਰਡਿੰਗ 32 ਸੈਕਿੰਡ ਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿੱਚ ਜ਼ਰਦਾਰੀ ਅਤੇ ਰਿਆਜ਼ ਦੀਆਂ ਆਵਾਜ਼ਾਂ ਹਨ। ਇਹ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਹ ਆਡੀਓ ਖ਼ਾਨ ਦੇ ਧਰਨਾ ਖ਼ਤਮ ਕਰਨ ਦੇ ਕੁਝ ਦਿਨਾਂ ਬਾਅਦ ਸਾਹਮਣੇ ਆਇਆ ਹੈ। ਖਾਨ ਨੇ ਇਨ੍ਹਾਂ ਅਟਕਲਾਂ ਵਿਚਕਾਰ ਆਪਣਾ ਧਰਨਾ ਖ਼ਤਮ ਕੀਤਾ ਸੀ ਕਿ ਉਸਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਅਤੇ ਪਾਕਿਸਤਾਨੀ ਫੌਜ ਵਿਚਕਾਰ ਇਕ ਸਮਝੌਤਾ ਹੋਇਆ ਹੈ। ਡਾਨ ਅਖ਼ਬਾਰ ਦੀ ਐਤਵਾਰ ਖ਼ਬਰ ਅਨੁਸਾਰ ਇਸ ਕਥਿਤ ਗੱਲਬਾਤ ਵਿੱਚ ਜ਼ਰਦਾਰੀ ਨੂੰ ਰਿਆਜ਼ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਖਾਨ ਉਨ੍ਹਾਂ ਨੂੰ ਇੱਕ ਸੰਦੇਸ਼ ਭੇਜ ਰਿਹਾ ਹੈ। ਹਾਲਾਂਕਿ, ਇਹ ਗੱਲਬਾਤ ਕਿਸ ਤਰੀਖ਼ ਨੂੰ ਹੋਈ ਸੀ, ਇਸ ਦਾ ਪਤਾ ਨਹੀਂ ਲੱਗਾ। ਰਿਆਜ਼ ਨੇ ਸਾਬਕਾ ਰਾਸ਼ਟਰਪਤੀ ਨੂੰ ਕਿਹਾ, ”ਅੱਜ ਉਨ੍ਹਾਂ (ਇਮਰਾਨ ਖਾਨ) ਨੇ ਕਈ ਸੰਦੇਸ਼ ਭੇਜੇ ਹਨ।” ਇਹ ਆਵਾਜ਼ ਰਿਆਜ਼ ਦੀ ਮੰਨੀ ਜਾਂਦੀ ਹੈ। ਪਾਕਿਸਤਾਨ ਦੀ ਸਿਆਸਤ ਇਸ ਆਡੀਓ ਮਗਰੋਂ ਹੋਰ ਵੀ ਮਘ ਰਹੀ ਹੈ।
ਜ਼ਰਦਾਰੀ ਨਾਲ ਇਮਰਾਨ ਦੀ ਸੁਲ੍ਹਾ-ਸਫਾਈ ਬਾਰੇ ਆਡੀਓ ਲੀਕ

Comment here