ਇਸਲਾਮਾਬਾਦ-ਇਥੋਂ ਦੀ ਪੁਲਸ ਨੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਤਲ ਦੀ ਸੁਪਾਰੀ ਦੇਣ ਦਾ ਦੋਸ਼ ਲਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਰਾਸ਼ਿਦ ਆਵਾਮੀ ਮੁਸਲਿਮ ਲੀਗ (ਏ. ਐੱਮ. ਐੱਲ.) ਦੇ ਮੁਖੀ ਹਨ, ਜਿਸ ਦਾ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਨਾਲ ਗੱਠਜੋੜ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੱਗਭਗ 300 ਤੋਂ 400 ਪੁਲਸ ਮੁਲਾਜ਼ਮ, ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਗਏ, ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਐੱਫ. ਆਈ. ਆਰ. ’ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਿਦ ਨੇ ਸਾਬਕਾ ਰਾਸ਼ਟਰਪਤੀ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਸਥਾਈ ਖ਼ਤਰਾ ਪੈਦਾ ਕਰਨ ਦੀ ਸਾਜ਼ਿਸ਼ ਤਹਿਤ ਬਿਆਨ ਦਿੱਤਾ ਸੀ। ਪੁਲੀਸ ਆਪਣੀ ਅਗਲੀ ਕਾਰਵਾਈ ਵਿਚ ਜੁਟ ਗਈ ਹੈ।
ਜ਼ਰਦਾਰੀ ’ਤੇ ਇਮਰਾਨ ਕਤਲ ਦੀ ਸੁਪਾਰੀ ਮਾਮਲੇ ’ਚ ਸ਼ੇਖ ਰਾਸ਼ਿਦ ਗ੍ਰਿਫ਼ਤਾਰ

Comment here