ਨਿਊਯਾਰਕ-ਨਿਊਜ਼ ਵੈੱਬਸਾਈਟ ‘ਦਿ ਸਨ’ ਦੀ ਰਿਪੋਰਟ ਮੁਤਾਬਕ ਮਿਆਮੀ ਤੋਂ ਚਿਲੀ ਦੀ ਰਾਜਧਾਨੀ ਸੈਂਟੀਆਗੋ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਬਾਥਰੂਮ ਵਿੱਚ ਮੌਤ ਹੋਣ ਕਾਰਨ ਫਲਾਈਟ ਦੀ ਰਾਤ ਨੂੰ ਪਨਾਮਾ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਫਲਾਈਟ ‘ਚ 271 ਯਾਤਰੀ ਸਵਾਰ ਸਨ। ਪਾਇਲਟ ਦੀ ਪਛਾਣ ਕੈਪਟਨ ਇਵਾਨ ਐਂਡੋਰ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 56 ਸਾਲ ਸੀ। ਐਂਡੋਰ ਲੈਟਮ ਏਅਰਲਾਈਨ ਦੀ ਉਡਾਣ ਭਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ। ਇਵਾਨ ਜਹਾਜ਼ ਨੂੰ ਆਪਣੇ ਸਾਥੀ ਕੋ-ਪਾਇਲਟ ਨੂੰ ਸਪੁਰਦ ਕਰਕੇ ਬਾਥਰੂਮ ਚਲੇ ਗਏ ਪਰ ਬਾਥਰੂਮ ਵਿੱਚ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਉੱਥੇ ਹੀ ਡਿੱਗ ਪਏ। ਪਾਇਲਟ ਨੂੰ ਇਸ ਹਾਲਤ ‘ਚ ਦੇਖ ਕੇ ਏਅਰਲਾਈਨਜ਼ ਦੇ ਕਰੂ ਮੈਂਬਰ ਨੇ ਉਨ੍ਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਾਫੀ ਨਹੀਂ ਸੀ, ਜਿਸ ਮਗਰੋਂ ਕੋ-ਪਾਇਲਟ ਦੀ ਮਦਦ ਨਾਲ ਫਲਾਈਟ ਦੀ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿਗ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਪਾਇਲਟ ਇਵਾਨ ਐਂਡੋਰ ਦੀ ਮੌਤ ਹੋ ਚੁੱਕੀ ਸੀ।
ਲੈਟਮ ਏਅਰਲਾਈਨ ਗਰੁੱਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਿਆਮੀ ਤੋਂ ਸੈਂਟੀਆਗੋ ਜਾਣ ਵਾਲੀ ਫਲਾਈਟ ਐੱਲਏ 505 ਨੂੰ ਸਿਹਤ ਐਮਰਜੈਂਸੀ ਕਾਰਨ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ। ਏਅਰਲਾਈਨ ਨੇ ਪਾਇਲਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਕਿਹਾ, ਅਸੀਂ ਉਨ੍ਹਾਂ ਦੇ 25 ਸਾਲਾਂ ਦੇ ਕਰੀਅਰ ਅਤੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦੀ ਹਾਂ। ਉਡਾਣ ਦੌਰਾਨ ਪਾਇਲਟ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਵੀ ਕੀਤੀ ਗਈ ਸੀ। ਅਫ਼ਸੋਸ ਦੀ ਗੱਲ ਹੈ ਕਿ ਲੈਂਡਿੰਗ ਦੇ ਤੁਰੰਤ ਬਾਅਦ ਡਾਕਟਰੀ ਸਹਾਇਤਾ ਦੇ ਬਾਵਜੂਦ, ਇਵਾਨ ਐਂਡੋਰ ਨੂੰ ਬਚਾਇਆ ਨਹੀਂ ਜਾ ਸਕਿਆ। ਇਵਾਨ 25 ਸਾਲਾਂ ਤੋਂ ਪਾਇਲਟ ਵਜੋਂ ਸੇਵਾਵਾਂ ਦੇ ਰਹੇ ਸਨ।
Comment here