ਅਪਰਾਧਸਿਆਸਤਖਬਰਾਂਦੁਨੀਆ

ਜਸੂਸੀ ਦੇ ਦੋਸ਼ਾਂ ਚ ਆਪਣੇ ਨਾਗਰਿਕ ਨੂੰ ਚੀਨ ਚ ਦਿੱਤੀ ਸਜ਼ਾ ਤੋੰ ਕੈਨੇਡਾ ਖਫਾ

ਓਟਾਵਾ- ਕੈਨੇਡਾ ਦੇ ਮਿਸ਼ੋਲ ਸਪੇਵੋਰ ਨੂੰ ਚੀਨ ’ਚ ਸਾਲ 2018 ’ਚ ਡਿਟੇਨ ਕੀਤਾ ਗਿਆ ਸੀ। ਉਨ੍ਹਾਂ ਦੇ ਉਪਰ ਜਾਸੂਸੀ ਦੇ ਦੋਸ਼ ਲਗਾਏ ਗਏ ਸੀ। ਚੀਨ ਦੀ ਕੋਰਟ ਨੇ ਉਨ੍ਹਾਂ ਨੂੰ ਮਾਮਲੇ ’ਚ 11 ਸਾਲ ਦੀ ਸਜ਼ਾ ਸੁਣਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਚੀਨ ਦੀ ਕੋਰਟ ਦੁਆਰਾ ਮਿਸ਼ੇਲ  ਨੂੰ ਸਜ਼ਾ ਦਿੱਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਿਸੇ ਵੀ ਸੂਰਤ ਨਾਲ ਮਨਜ਼ੂਰ ਨਹੀਂ ਹੈ ਤੇ ਇਹ ਬੇਇਨਸਾਫ਼ੀ ਹੈ। ਟਰੂਡੋ ਨੇ ਕਿਹਾ ਹੈ ਕਿ ਚੀਨ ਨੇ ਇਹ ਫੈਸਲਾ ਉਨ੍ਹਾਂ ਨੂੰ ਕਰੀਬ ਡੇਢ ਸਾਲ ਤਕ ਗੈਰਕਾਨੂੰਨੀ ਰੂਪ ਨਾਲ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸੁਣਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਚੀਨ ਵੱਲੋ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਕੋਈ ਪਾਰਦਰਸ਼ਤਾ ਬਰਕਰਾਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਨੇ ਇਸ ਸਬੰਧ ‘ਚ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਵੀ ਨਹੀਂ ਅਪਨਾਇਆ ਤੇ ਉਸ ਦੀ ਉਲੰਘਣਾ ਕੀਤੀ ਹੈ। ਟਰੂਡੋ ਨੇ ਸਾਫ਼ ਕੀਤਾ ਕਿ ਉਹ ਚੀਨ ਦੀ ਕੋਰਟ ਦੇ ਆਏ ਇਸ ਫੈਸਲੇ ਤੋਂ ਖੁਸ਼ ਨਹੀਂ ਹਨ।ਆਪਣੇ ਨਾਗਰਿਕ ਨੂੰ ਮਿਲੀ ਸਜ਼ਾ ’ਤੇ ਕੈਨੇਡਾ ਦੇ ਵਿਦੇਸ਼ ਮੰਤਰੀ ਗਰਨਊ ਨੇ ਵੀ ਚੀਨ ਦੀ ਬਹੁਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਮਿਸ਼ੇਲ ਦੀ ਹਿਰਾਸਤ ਨੂੰ ਹੀ ਗੈਰਕਾਨੂੰਨੀ ਤੇ ਗ਼ਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ’ਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

Comment here