ਜਲੰਧਰ ਹਾਈਵੇ ਦੇ ਮੀਲ-ਪੱਥਰ ਦੱਸਦੈ ਸਿਡਨੀ, ਲੰਡਨ ਤੇ ਦੁਬਈ ਦੀ ਦੂਰੀ
ਜਲੰਧਰ-ਐੱਨਆਈਆਈ ਦੀ ਧਰਤੀ ਦੇ ਤੌਰ ’ਤੇ ਮਸ਼ਹੂਰ ਦੋਆਬਾ ’ਚ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਕੰਢੇ ਸਿਡਨੀ, ਬੈਂਕਾਕ, ਦੁਬਈ ਅਤੇ ਲੰਡਨ ਤਕ ਦੀ ਦੂਰੀ ਦੱਸਦੇ ਮੀਲ ਪੱਥਰ ਲੱਗੇ ਹੋਏ ਨਜ਼ਰ ਆਉਣ ਲੱਗੇ ਹਨ। ਨੈਸ਼ਨਲ ਹਾਈਵੇ ’ਤੇ ਜਲੰਧਰ-ਫਗਵਾੜਾ ’ਚ ਧੰਨੋਵਾਲੀ ਪਿੰਡ ਨੇੜੇ ਸਰਵਿਸ ਲੇਨ ਕਿਨਾਰੇ ’ਤੇ ਅਜਿਹਾ ਹੀ ਇਕ ਮੀਲ-ਪੱਥਰ ਲੱਗਾ ਹੋਇਆ ਨਜ਼ਰ ਆਉਂਦਾ ਹੈ। ਉਧਰ, ਨੈਸ਼ਨਲ ਹਾਈਵੇ ਅਥਾਰਿਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੈ। ਇਸ ਮੀਲ-ਪੱਥਰ ਨੂੰ ਜਲਦ ਹਟਾਇਆ ਜਾਵੇਗਾ।
ਇਸਦੇ ਇਕ ਪਾਸੇ ਸਿਡਨੀ ਦੀ ਦੂਰੀ 10729 ਅਤੇ ਬੈਂਕਾਕ ਦੀ ਦੂਰੀ 4660 ਦਰਸਾਈ ਗਈ ਹੈ। ਦੂਸਰੇ ਪਾਸੇ ਦੁਬਈ ਦੀ ਦੂਰੀ 2739 ਕਿਲੋਮੀਟਰ ਅਤੇ ਲੰਡਨ ਦੀ ਦੂਰੀ 7478 ਦੱਸੀ ਗਈ ਹੈ। ਜਾਹਰ ਹੈ ਕਿ ਅਜਿਹੇ ਮੀਲ-ਪੱਥਰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਤਾਂ ਨਹੀਂ ਲਗਾਏ ਗਏ ਬਲਕਿ ਵਿਦੇਸ਼ ਜਾਣ ਵਾਲਿਆਂ ਨੇ ਨਿੱਜੀ ਤੌਰ ’ਤੇ ਬਣਵਾਏ ਅਤੇ ਲਗਵਾਏ ਹਨ।
Comment here