ਰਾਹੁਲ ਦੇ ਸਵਾਲਾਂ ਉੱਤੇ ਭਾਜਪਾ ਨੇਤਾ ਚੁੱਘ ਦੇ ਸਵਾਲ
ਅੰਮ੍ਰਿਤਸਰ – ਮੋਦੀ ਹਕੂਮਤ ਵਲੋਂ ਜਲ੍ਹਿਆਂਵਾਲਾ ਬਾਗ ਦੀ ਪੁਰਾਣੀ ਦਿਖ ਬਦਲਣ ਦਾ ਵੱਡੇ ਪੱਧਰ ਉਤੇ ਵਿਰੋਧ ਹੋ ਰਿਹਾ ਹੈ। ਹਾਲ ਹੀ ਵਿੱਚ ਪਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਤੋੰ ਬਾਅਦ ਕੰਪਲੈਕਸ ਦਾ ਉਦਘਾਟਨ ਕੀਤਾ, ਇਸ ਮਗਰੋਂ ਰਾਹੁਲ ਗਾਂਧੀ ਨੇ ਜਲ੍ਹਿਆਂਵਾਲਾ ਬਾਗ ਯਾਦਗਾਰ ਸਥਾਨ ਦੇ ਪੁਨਰ ਨਿਰਮਾਣ ਬਾਰੇ ਸਵਾਲ ਉਠਾਏ। ਰਾਹੁਲ ਗਾਂਧੀ ਨੇ ਟਵੀਟ ਕੀਤਾ, ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹ ਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ। ਮੈਂ ਕਿਸੇ ਵੀ ਕੀਮਤ ਉਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਤੋਂ ਉਲਟ ਬਿਆਨ ਦਿਤਾ, ਕਿਹਾ, “ਮੈਨੂੰ ਨਹੀਂ ਪਤਾ ਕਿ ਕੀ ਹਟਾ ਦਿੱਤਾ ਗਿਆ ਹੈ, ਮੈਨੂੰ ਇਹ ਵੇਖਣ ਨੂੰ ਬਹੁਤ ਚੰਗਾ ਲੱਗਿਆ ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਰਚੁਅਲ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਕਿਹਾ ਕਿ ਇਤਿਹਾਸਕ ਭੂਮੀ ਦੀ ਰਾਖੀ ਕਰਨਾ ਦੇਸ਼ ਦਾ ਫ਼ਰਜ਼ ਹੈ। ਇਸ ਦੇ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ’ਤੇ ਤੰਜ ਕੱਸਿਆ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਸਵਾਲ ਚੁੱਕੇ, ਇਤਿਹਾਸਕਾਰ ਵੀ ਸਵਾਲ ਕਰ ਰਹੇ ਹਨ ਕਿ ਸਜਾਵਟ ਨੇ ਇਸ ਦੇ 102 ਸਾਲ ਪੁਰਾਣੇ ਇਤਿਹਾਸ ਨੂੰ ਨਸ਼ਟ ਕਰ ਦਿੱਤਾ ਹੈ। ਸ਼ਹੀਦਾਂ ਦੇ ਪਰਿਵਾਰਾਂ ਨੇ ਕਿਹਾ ਕਿ ਇੱਥੇ ਇਹ ਸ਼ਹੀਦਾਂ ਦੀ ਬੇਇੱਜ਼ਤੀ ਹੈ ਅਤੇ ਸ਼੍ਰੀ ਅਮਰ ਸ਼ਹੀਦ ਜੋਤੀ ਨੂੰ ਜਲ੍ਹਿਆਂਵਾਲਾ ਬਾਗ ’ਚ ਜਗਾਇਆ ਗਿਆ ਸੀ। ਇਸ ਨੂੰ ਦੂਜੀ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਸ਼ਹੀਦ ਖੂਹ ਦਾ ਸੁਧਾਰ ਕੀਤਾ ਗਿਆ ਹੈ, ਜੋ ਸ਼ਹੀਦਾਂ ਦਾ ਬਹੁਤ ਵੱਡਾ ਅਪਮਾਨ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਿਲ੍ਹਿਆਂ ਦੀ ਸ਼ਹਾਦਤ ਦੇ ਬਾਅਦ ਤਾਇਨਾਤ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਵੀ ਇੱਥੋਂ ਹਟਾ ਦਿੱਤੀਆਂ ਗਈਆਂ ਹਨ । ਹੋਰ ਵੀ ਕਈ ਲੋਕ ਇਥੇ ਕੀਤੇ ਗਏ ਬਦਲਾਅ ਤੇ ਸਵਾਲ ਕਰ ਰਹੇ ਹਨ।
ਰਾਹੁਲ ਦੇ ਸਵਾਲਾਂ ਉੱਤੇ ਭਾਜਪਾ ਨੇਤਾ ਚੁੱਘ ਨਰਾਜ਼
ਚੱਲ ਰਹੇ ਸਿਆਸੀ ਵਿਵਾਦ ਬਾਰੇ ਟਿਪਣੀ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਦੋਸ਼ ਲਾਇਆ ਹੈ ਕਿ ਜਲਿਆਂਵਾਲਾ ਬਾਗ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਚੁੱਕੇ ਜਾਣ ਵਾਲੇ ਸਵਾਲ ਤਰਕ ਸੰਗਤ ਨਹੀਂ, ਕਿਉਂਕਿ ਲਗਾਤਾਰ 70 ਸਾਲ ਤੱਕ ਇਸ ਪਾਰਟੀ ਨੇ ਰਾਜ ਕੀਤਾ। 70 ਸਾਲ ਤੱਕ ਇਸ ਟਰੱਸਟ ’ਤੇ ਇਨ੍ਹਾਂ ਲੋਕਾਂ ਦਾ ਕਬਜ਼ਾ ਰਿਹਾ ਪਰ ਇਕ ਨਵੇਂ ਪੈਸੇ ਦਾ ਕੰਮ ਉਥੇ ਨਹੀਂ ਕੀਤਾ ਗਿਆ। 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਇਸ ਜਲਿਆਂਵਾਲਾ ਬਾਗ ਦੇ ਗੁਆਂਢ ਵਿਚ ਰਹਿੰਦੇ ਸਨ ਪਰ ਉਨ੍ਹਾਂ ਨੇ ਵੀ ਇਸ ਦੀ ਸੁਧ ਨਹੀਂ ਲਈ ਅਤੇ ਜਿਸ ਟਰੱਸਟ ਦੀ ਗੱਲ ਕੀਤੀ ਜਾਂਦੀ ਰਹੀ ਹੈ, ਸੋਨੀਆ ਗਾਂਧੀ ਖੁਦ ਉਸ ਦੇ ਪ੍ਰਧਾਨ ਰਹੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਿਆਂਵਾਲਾ ਬਾਗ ਦਾ ਨਵੀਨੀਕਰਣ ਕਰਵਾ ਰਹੇ ਹਨ ਤਾਂ ਉਸ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਇਹ ਸਾਡਾ ਇੰਟਰਨੈਸ਼ਨਲ ਹੈਰੀਟੇਜ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਸੁੰਦਰੀਕਰਨ ਕਰ ਕੇ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਹੈ। ਉਥੇ ਹਾਲਾਤ ਇਹ ਸਨ ਕਿ ਜੇਕਰ ਕਿਸੇ ਨੇ ਵਾਸ਼ਰੂਮ ਜਾਣਾ ਹੋਵੇ ਤਾਂ ਉਸ ਦੀ ਸਹੂਲਤ ਵੀ ਨਹੀਂ ਸੀ। ਤੁਸੀਂ 70 ਸਾਲਾਂ ਵਿਚ ਉੱਥੇ ਵਾਸ਼ਰੂਮ ਤੱਕ ਦੀ ਸਹੂਲਤ ਨਹੀਂ ਦੇ ਸਕੇ। ਅੱਤਵਾਦੀ ਮਰਦਾ ਹੈ ਤਾਂ ਰਾਹੁਲ ਗਾਂਧੀ ਦੀ ਮਾਤਾ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਰ ਉਰੀ ਜਾਂ ਬਾਲਾਕੋਟ ਦੀ ਸਰਜੀਕਲ ਸਟ੍ਰਾਈਕ ’ਤੇ ਇਹ ਲੋਕ ਸਵਾਲ ਉਠਾਉਂਦੇ ਹਨ। ਇਹਨਾਂ ਦਾ ਸਵਾਲ ਕਰਨ ਤੋੰ ਇਲਾਵਾ ਕੋਈ ਕੰਮ ਨਹੀ ਹੈ।
Comment here