ਚੰਡੀਗੜ-ਅਜਨਾਲਾ ਤੋਂ ਟਿਫਨ ਬੰਬ ਨਾਲ ਜੁੜੇ ਤੇਲ ਦੇ ਟੈਂਕਰ ਨੂੰ ਉਡਾਉਣ ਵਾਲੇ ਚਾਰ ਕਥਿਤ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਵਿਚ ਜਾਰੀ ਹੋਏ ਹਾਈ ਅਲਰਟ ਤੋਂ ਬਾਅਦ ਜਲਾਲਾਬਾਦ ਵਿਚ ਬੀਤੀ ਦੇਰ ਸ਼ਾਮ ਨੂੰ ਮੋਟਰਸਾਈਕਲ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਚ ਹੋਰ ਵੀ ਹਲਚਲ ਮਚ ਗਈ ਹੈ। ਪੁਲਿਸ ਨੇ ਧਮਾਕੇ ਵਾਲੇ ਇਲਾਕੇ ਨੂੰ ਸੀਲ ਕਰ ਦਿਤਾ ਹੈ। ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਬੀਤੀ ਦੇਰ ਸ਼ਾਮ ਨੂੰ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈੰਕ ਦੇ ਸਾਹਮਣੇ ਇਕ ਮੋਟਰਸਾਈਕਲ ਵਿਚ ਭੇਦਭਰੇ ਹਾਲਾਤਾਂ ਵਿਚ ਧਮਾਕਾ ਹੋ ਗਿਆ ਸੀ ਅਤੇ 2 ਵਿਅਕਤੀ ਜਖਮੀ ਹੋ ਗਏ ਸਨ। ਇੱਕ ਦੀ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ। ਫੋਰੈਂਸਿਕ ਦੀ ਟੀਮ ਇਲਾਕੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਚ ਅਲਰਟ ਕਾਰਨ ਕਈ ਸਾਰੇ ਸ਼ਹਿਰਾਂ ਚ ਬੰਬ ਨਿਰੋਧਕ ਦਸਤਿਆਂ ਵੱਲੋਂ ਬੱਸ ਅੱਡੇ, ਅਦਾਲਤਾਂ ,ਧਾਰਮਿਕ ਸਥਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਾਰਮਿਕ ਸਥਾਨ ਤੇ ਆਉਣ ਵਾਲੇ ਲੋਕਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਗੁਰਦਾਸਪੁਰ ਦੇ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਜ਼ਿਲ੍ਹਾ ਪੁਲਸ ਨੂੰ ਅਲਰਟ ਕਰਦੇ ਹੋਏ ਸ਼ਹਿਰ ਦੇ ਹਰ ਪੁਆਇੰਟ ’ਤੇ ਪੁਲਸ ਤਾਇਨਾਤ ਕਰ ਦਿੱਤੀ ਗਈ। ਬਾਹਰੋਂ ਸੂਬਿਆਂ ’ਚ ਆਉਣ ਵਾਲੇ ਚਾਰ ਪਹੀਆਂ ਵਾਹਨ ਸਮੇਤ ਹੋਰ ਵਾਹਨ ’ਤੇ ਬਾਰੀਕੀ ਨਾਲ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਸ਼ਹਿਰ ਵਿੱਚ 40 ਦੇ ਕਰੀਬ ਪੁਲਸ ਨਾਕੇ ਲਗਾ ਦਿੱਤੇ। 30 ਪੈਟਰੋਲਿੰਗ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਸਰਹੱਦੀ ਖੇਤਰਾਂ ’ਚ ਵਿਲੇਜ਼ ਡਿਫੈਂਸ 30 ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
Comment here