ਸਿਆਸਤਖਬਰਾਂਦੁਨੀਆ

ਜਲਵਾਯੂ ਵਾਰਤਾ ’ਚ ਵਿਕਸਿਤ ਦੇਸਾਂ ਨੇ ਪ੍ਰਦੂਸ਼ਣਕਾਰੀ ਵਾਹਨਾਂ ਤੋਂ ਮੁਕਤੀ ਦਾ ਲਿਆ ਸੰਕਲਪ

ਵਿਸ਼ੇਸ਼ ਰਿਪੋਰਟ (ਗੁਰਪ੍ਰਸਾਦ ਸਿੰਘ)-ਸਕਾਟਲੈਂਡ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਵੰਡ ਦਸਤਾਵੇਜ਼ ਦੇ ਸ਼ੁਰੂਆਤੀ ਸੰਸਕਰਣ ’ਚ ਦੇਸ਼ਾਂ ਤੋਂ 2030 ਤੱਕ ਕਾਰਬਨ ਡਾਈਆਕਸਾਈਡ ਦੇ ਨਿਕਾਸ ’ਚ ਲਗਭਗ ਅੱਧੀ ਕਟੌਤੀ ਕਰਨ ਦੀ ਲੋੜ ਦੀ ਮੰਗ ਕੀਤੀ ਗਈ ਹੈ, ਭਲੇ ਹੀ ਸਰਕਾਰਾਂ ਦੇ ਹੁਣ ਤੱਕ ਦੇ ਸੰਕਲਪ ਅਕਸਰ ਦੱਸੇ ਗਏ ਉਸ ਟੀਚੇ ਨਾਲ ਨਹੀਂ ਜੁੜਦੇ। ਵਿਕਸਿਤ ਦੇਸ਼ਾਂ ’ਚ ਕੋਲੇ ਨਾਲ ਚੱਲਣ ਵਾਲੀ ਬਿਜਲੀ ਪਲਾਂਟਾਂ ਨੂੰ ਬੰਦ ਕਰਨ ’ਤੇ ਕੋਈ ਖਾਸ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਜੋ ਤਾਪਮਾਨ ’ਚ ਵਾਧਾ ਕਰਨ ਵਾਲੀਆਂ ਗੈਸਾਂ ਦਾ ਇਕ ਪ੍ਰਮੁੱਖ ਸਰੋਤ ਹੈ। ਪਰ ਇਹ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਲਈ ਬਿਜਲੀ ਦਾ ਇਕ ਅਹਿਮ ਅਤੇ ਸਸਤਾ ਸਰੋਤ ਬਣਿਆ ਹੋਇਆ ਹੈ। ਡਰਾਫਟ ’ਚ ਤਿੰਨ ਪ੍ਰਮੱਖ ਟੀਚਿਆਂ ’ਤੇ ਪੂਰੀ ਤਰ੍ਹਾਂ ਸਮਝੌਤੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਸੰਯੁਕਤ ਰਾਸ਼ਟਰ ਨੇ ਵਾਰਤਾ ’ਚ ਜਾਣ ਦੇ ਪਹਿਲੇ ਤੈਅ ਕੀਤਾ ਸੀ।
ਕਾਰਬਨ ਨਿਕਾਸੀ ਘੱਟ ਕਰਨ ਲਈ ਭਾਰਤ ਦੀ ਮੌਜੂਦਗੀ ਵਾਲੇ ਦੇਸ਼ਾਂ ਦੇ ਸਮੂਹ, ਸ਼ਹਿਰਾਂ ਤੇ ਕਾਰ ਨਿਰਮਾਤਾਵਾਂ ਨੇ 2040 ਤੱਕ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਤੇ ਹੋਰ ਵਾਹਨਾਂ ਦਾ ਨਿਰਮਾਣ ਬੰਦ ਕਰਨ ਦਾ ਸੰਕਲਪ ਲਿਆ ਹੈ। ਪਰ ਦੋ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ-ਟੋਯੋਟਾ ਮੋਟਰ ਕਾਰਪ ਤੇ ਫਾਕਸਵੈਗਨ ਏਜੀ ਨੇ ਇਸ ਅਹਿਦ ਪੱਤਰ ’ਤੇ ਹਸਤਾਖਰ ਨਹੀਂ ਕੀਤੇ। ਇਸੇ ਤਰ੍ਹਾਂ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਚੀਨ ਤੇ ਅਮਰੀਕਾ ਇਸ ਅਹਿਦ ਤੋਂ ਫਿਲਹਾਲ ਦੂਰ ਹਨ। ਇਹ ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਵੀ ਹਨ, ਇਨ੍ਹਾਂ ਦੇ ਨਾਲ ਹੀ ਜਰਮਨੀ ਨੇਵੀ ਅਹਿਦ ਪੱਤਰ ’ਤੇ ਹਸਤਾਖਰ ਨਹੀਂ ਕੀਤੇ। ਜ਼ਿਕਰਯੋਗ ਹੈ ਕਿ ਅਮਰੀਕਾ, ਚੀਨ ਤੇ ਜਰਮਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਹਨ।
ਕਾਰ ਤੇ ਵੈਨ ਤੋਂ ਨਿਕਲਣ ਵਾਲੇ ਨੁਕਸਾਨਦਾਈ ਧੂੰਏਂ ਤੋਂ ਦੁਨੀਆਂ ਨੂੰ ਮੁਕਤ ਬਣਾਉਣ ’ਚ ਗਲਾਸਗੋ ਐਲਾਨਨਾਮਾ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਸਕਾਟਲੈਂਡ ਦੇ ਗਲਾਸਗੋ ਸ਼ਹਿਰ ’ਚ ਵਾਤਾਵਰਨ ਸੁਧਾਰ ਦੀਆਂ ਲਗਾਤਾਰ ਚਰਚਾਵਾਂ ਤੋਂ ਬਾਅਦ ਵਧੇਰੇ ਕਾਰਬਨ ਨਿਕਾਸੀ ਕਰਨ ਵਾਲੇ ਵਾਹਨਾਂ ਨੂੰ ਸਡ ਤੋਂ ਹਟਾਉਣ ਤੇ ਘੱਟ ਕਾਰਬਨ ਨਿਕਾਸੀ ਵਾਲੇ ਵਾਹਨਾਂ ਦੀ ਗਿਣਤੀ ਵਧਾਉਣ ’ਤੇ ਸਹਿਮਤੀ ਬਣੀ। ਇਸ ਪ੍ਰਕਿਰਿਆ ’ਚ 2035 ’ਚ ਸਿਫਰ ਕਾਰਬਨ ਨਿਕਾਸੀ ਵਾਲੇ ਵਾਹਨਾਂ ਦਾ ਬਾਜ਼ਾਰ ’ਚ ਕਬਜ਼ਾ ਹੋ ਜਾਵੇਗਾ। ਅਹਿਦਨਾਮੇ ’ਤੇ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਫੋਰਡ ਤੇ ਜਨਰਲ ਮੋਟਰਸ ਨੇ ਹਸਤਾਖਰ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਵਾਹਨ ਨਿਰਮਾਤਾ ਕੰਪਨੀ ਵੋਲਵੋ, ਮਰਸੀਡੀਜ਼ ਬੈਂਚ, ਚੀਨ ਦੀ ਵੀਆਈਡੀ ਕੰਪਨੀ ਲਿਮਟਡ ਤੇ ਟਾਟਾ ਸਮੂਹ ਦੀ ਜੈਗੁਆਰ ਲੈਂਡ ਰੋਵਰ ਨੇ 2040 ਤੱਕ ਕਾਰਬਨ ਨਿਕਾਸੀ ਘੱਟ ਕਰਨ ਦਾ ਅਹਿਦ ਲਿਆ ਹੈ। ਦੁਨੀਆ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਤੀਜੇ ਸਭ ਤੋਂ ਪ੍ਰਮੁੱਖ ਦੇਸ਼ ਭਾਰਤ ਨੇ ਵੀ ਅਹਿਦਨਾਮੇ ’ਤੇ ਹਸਤਾਖਰ ਕਰ ਦਿੱਤੇ ਹਨ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਬਾਦੀ ਵਾਲੇ ਭਾਰਤ ’ਚ ਵੱਡੀ ਗਿਣਤੀ ’ਚ ਕਾਰ ਤੇ ਵੈਨ ਖ਼ਰੀਦੀ ਜਾਂਦੀ ਹੈ। ਅਹਿਦ ਲੈਣ ਵਾਲਿਆਂ ’ਚ ਲੀਜ਼ਪਲਾਨ ਕੰਪਨੀ ਵੀ ਸ਼ਾਮਿਲ ਹੈ। ਇਹ ਕੰਪਨੀ 30 ਦੇਸ਼ਾਂ ’ਚ ਕਾਰਪੋਰੇਟ ਸੈਕਟਰ ਨੂੰ ਕਰੀਬ 17 ਲੱਖ ਵਾਹਨਾਂ ਦੀ ਸੇਵਾ ਦਿੰਦੀ ਹੈ। ਅਹਿਦਨਾਮੇ ’ਤੇ ਹਸਤਾਖਰ ਕਰਨ ਵਾਲੇ ਹੋਰ ਪ੍ਰਮੁਖ ਦੇਸ਼ਾਂ ’ਚ ਬਰਤਾਨੀਆ, ਪੋਲੈਂਡ, ਨਿਊਜ਼ੀਲੈਂਡ ਆਦਿ ਹਨ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਤੇ ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਨੇ ਪ੍ਰਦੂਸ਼ਣ ਦੇ ਖ਼ਾਤਮੇ ਦਾ ਅਹਿਦ ਲਿਆ ਹੈ। ਦੁਨੀਆ ਦੇ ਸਾਰੇ ਦੇਸ਼ਾਂ ’ਚ ਕਾਰ ਯਾਤਰਾ ਦੀ ਸਹੂਲਤ ਮੁਹਈਆ ਕਰਵਾਉਣ ਵਾਲੀ ਕੰਪਨੀ ਉਬਰ ਨੇ ਵੀ ਅਹਿਦਨਾਮੇ ’ਤੇ ਹਸਤਾਖਰ ਕੀਤੇ ਹਨ।
ਗ੍ਰੀਨਪੀਸ ਜਰਮਨੀ ਦੇ ਕਾਰਜਕਾਰੀ ਡਾਇਰੈਕਟਰ ਮਾਰਟਿਨ ਕੈਸਰ ਮੁਤਾਬਕ ਅਹਿਦਨਾਮੇ ’ਤੇ ਵੱਡੀ ਅਰਥਵਿਵਸਥਾ ਵਾਲੇ ਦੇਸ਼ਾਂ ਤੇ ਉਤਪਾਦਕਾਂ ਦਾ ਦਸਤਖ਼ਤ ਨਾ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੈਟਰੋਲ-ਡੀਜ਼ਲ ’ਤੇ ਨਿਰਭਰਤਾ ਘੱਟ ਕਰ ਕੇ ਹੀ ਅਸੀਂ ਉਨ੍ਹਾਂ ਦਾ ਇਸਤੇਮਾਲ ਰੋਕ ਸਕਦੇ ਹਾਂ। ਇਕ ਜਰਮਨ ਵਾਤਾਵਰਨ ਪ੍ਰੇਮੀ ਮੁਤਾਬਕ ਜਰਮਨ ਸਰਕਾਰ ਦਾ ਅਹਿਦਨਾਮੇ ’ਤੇ ਹਸਤਾਖਰ ਨਾ ਕਰਨ ਦਾ ਕਾਰਨ ਦੇਸ਼ ’ਚ ਵਾਤਾਵਰਨ ਸੁਧਾਰ ਦੇ ਉਪਾਵਾਂ ’ਤੇ ਇਕ ਰਾਇ ਨਾ ਹੋਣਾ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ ਮੁਤਾਬਕ ਕਾਰ, ਟਰੱਕ, ਬੱਸ, ਪਾਣੀ ਦੇ ਜਹਾਜ਼ਾਂ ਤੇ ਜਹਾਜ਼ਾਂ ਨਾਲ ਦੁਨੀਆ ਦਾ 25 ਫ਼ੀਸਦੀ ਕਾਰਬਨ ਨਿਕਾਸੀ ਹੁੰਦੀ ਹੈ। ਇਸ ’ਚ ਜ਼ਿਆਦਾ ਹਿੱਸਾ ਸਡ’ਤੇ ਚੱਲਣ ਵਾਲੇ ਵਾਹਨਾਂ ਦਾ ਹੈ।
ਅਮਰੀਕੀ ਸੰਸਦ ਮੈਂਬਰਾਂ ਨੇ ਜਲਵਾਯੂ ਖੇਤਰ ’ਚ ਪ੍ਰਗਤੀ ਦੀ ਦਿੱਤੀ ਜਾਣਕਾਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ 555 ਅਰਬ ਡਾਲਰ ਵਾਰੇ ਜਲਵਾਯੂ ਬਿੱਲ ਨੂੰ ਪਾਸ ਹੋਣ ’ਚ ਕਾਂਗਰਸ ’ਚ ਰੁਕਾਵਟ ਦੇ ਬਾਵਜੂਦ ਅਮਰੀਕਾ ਦੇ ਹਾਊਸ ਡੈਮੋਕ੍ਰੇਟਸ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਅਤੇ ਸੰਸਦ ਜਲਵਾਯੂ ’ਤੇ ਹਰੇਕ ਤਰ੍ਹਾਂ ਨਾਲ ਪ੍ਰਗਤੀ ਕਰ ਰਹੇ ਹਨ। ਸਦਨ ’ਚ ਸਪੀਕਰ ਨੈਨਸੀ ਪੇਲੋਸੀ ਦੀ ਅਗਵਾਈ ’ਚ ਅਮਰੀਕੀ ਕਾਂਗਰਸ ਦੇ ਇਕ ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਗਲਾਸਗੋ (ਸਕਾਟਲੈਂਡ) ’ਚ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਕੋਲੇ ਨਾਲ ਭਰਪੂਰ ਅਮਰੀਕੀ ਸੂਬੇ ਦੇ ਡੈਮੋਕ੍ਰੇਟਕਿ ਸੈਨੇਟਰ ਨੇ ਬਾਈਡੇਨ ਦੇ ਸਵੱਛ ਈਂਧਨ ਦੀਆਂ ਕਈ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ, ਉਥੇ ਡੈਮੋਕ੍ਰੇਟਾਂ ਨੂੰ ਬਾਈਡੇਨ ਦੇ ਮੁੱਖ ਜਲਵਾਯੂ ਬਿੱਲ ਨੂੰ ਪਾਸ ਕਰਵਾਉਣ ਲਈ ਲੰਬੇ ਸਮੇਂ ਤੱਕ ਮਸ਼ਕਤ ਕਰਨੀ ਪਈ ਹੈ। ਅਮਰੀਕਾ ਨੇ ਜਲਵਾਯੂ ਸੰਮੇਲਨ ’ਚ ਕੁਝ ਹੋਰ ਦੇਸ਼ਾਂ ਨਾਲ ਕੋਲੇ ਵਰਗੇ ਜੈਵਿਕ ਈਂਧਨ ਲਈ ਵਿਦੇਸ਼ਾਂ ਤੋਂ ਵਿੱਤੀ ਪੋਸ਼ਨ ਨੂੰ ਪੜ੍ਹਾਅਬੰਦ ਤਰੀਕੇ ਨਾਲ ਖਤਮ ਕਰਨ ਦੇ ਹੋਕ ਕੁਝ ਦੇਸ਼ਾਂ ਦੇ ਸੰਕਲਪਾਂ ਨੂੰ ਸਮਰਥ ਜਤਾਇਆ ਹੈ ਪਰ ਕੋਲੇ ਨੂੰ ਛੱਡਣ ਦਾ ਸੰਕਲਪ ਲੈਣ ਵਾਲੇ ਦੇਸ਼ਾਂ ਨਾਲ ਸਮਝੌਤੇ ਤੋਂ ਇਨਕਾਰ ਕੀਤਾ ਹੈ।
ਕੈਲੀਫੋਰਨੀਆ ਦੇ ਸੰਸਦ ਮੈਂਬਰ ਜੈਇਰਡ ਹਫਮੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੇ ਤਰੀਕੇ ਅਪਣਾ ਸਕਣ। ਪਰ ਸਿਰਫ ਇਨ੍ਹਾਂ ਰਾਜੀਤਿਕ ਅੜਚਨਾਂ ਕਾਰਨ ਹੱਥ ਖੜ੍ਹਾ ਕਰ ਦੇਣ ਅਤੇ ਕਾਰਵਾਈ ਨਾ ਕਰਨ ਦੀਆਂ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਕਾਰਵਾਈ ਕਰਨ ਦੇ ਰਸਤੇ ਲੱਭ ਰਹੇ ਹਨ।
ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਪ੍ਰਧਾਨ ਨੇ ਤੁਰੰਤ ਕਾਰਵਾਈ ਦੀ ਕੀਤੀ ਮੰਗ
ਗਲਾਸਗੋ ’ਚ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਬ੍ਰਿਟਿਸ਼ ਚੇਅਰਮੈਨ ਨੇ ਕਿਹਾ ਕਿ ਪ੍ਰਮੁੱਖ ਮਤਭੇਦਾਂ ਨੂੰ ਸੁਲਝਾਉਣ ਦਾ ਸਮਾਂ ਨਿਕਲਦਾ ਜਾ ਰਿਹਾ ਹੈ। ਸਪੀਕਰ ਆਲੋਕ ਸ਼ਰਮਾ ਨੇ ਬੁੱਧਵਾਰ ਨੂੰ ਵਾਰਤਾਕਾਰਾਂ ਨੂੰ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਸਮਝੌਤੇ ਦੀ ਭਾਵਨਾ ਨਾਲ ਆਓ। ਗਲਾਸਗੋ ’ਚ ਜੋ ਸਹਿਮਤੀ ਬਣੇਗੀ, ਉਸ ਨਾਲ ਸਾਡੇ ਬੱਚਿਆਂ ਅਤੇ ਨਾਨੀ-ਪੋਤਿਆਂ ਦਾ ਭਵਿੱਖ ਤੈਅ ਹੋਵੇਗਾ। ਸ਼ਰਮਾ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਯੂਰਪੀਨ ਯੂਨੀਅਨ ਦੇ ਜਲਵਾਯੂ ਪ੍ਰਮੁੱਖ ਫਰਾਂਸ ਟਿਮਰਮੈਂਸ ਨੇ ਕਿਹਾ ਕਿ ਮੇਰੇ ਵੱਲੋਂ ਪੂਰਾ ਸਾਥ ਰਹੇਗਾ। ਚੀਨ, ਰੂਸ ਅਤੇ ਸਾਊਦੀ ਅਰਬ ਵਰਗੇ ਵੱਡੀ ਪ੍ਰਦੂਸ਼ਨਕਾਰੀ ਦੇਸ਼ਾਂ ਨੂੰ ਲੰਮੇ ਹੱਥੀ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੱਡੇ ਨਿਕਾਸਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ।

Comment here