ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜਲਦੀ ਚੋਣਾਂ ਕਰਾਉਣ ਲਈ ਇਮਰਾਨ ਤੇ ਸ਼ਰੀਫ ਦੀ ਹੋਵੇਗੀ ਗੱਲਬਾਤ-ਸ਼ੇਖ ਰਾਸ਼ਿਦ

ਇਸਲਾਮਾਬਾਦ– ਪਾਕਿਸਤਾਨ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਵੀ ਸਿਆਸੀ ਉਥਲ ਪੁਥਲ ਦੇ ਸੰਕੇਤ ਮਿਲਦੇ ਹਨ, ਇੱਥੇ 22ਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ (69) ਨੂੰ ਅਪ੍ਰੈਲ ਦੀ ਸ਼ੁਰੂਆਤ ਵਿੱਚ ਬੇਭਰੋਸਗੀ ਦੀ ਵੋਟ ਰਾਹੀਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪੀਐੱਮਐੱਲ-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ (70) ਨੇ 11 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਮੌਜੂਦਾ ਸਦਨ​ ਦੀ ਮਿਆਦ ਅਗਸਤ 2023 ਵਿੱਚ ਖ਼ਤਮ ਹੋਵੇਗੀ। ਹੁਣ ਮੁਲਕ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਛੇਤੀ ਚੋਣਾਂ ਕਰਵਾਉਣ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ। ਅਹਿਮਦ, ਜੋ ਅਵਾਮੀ ਨੈਸ਼ਨਲ ਲੀਗ-ਪਾਕਿਸਤਾਨ ਦੇ ਮੁਖੀ ਹਨ, ਨੇ ਕਿਹਾ ਕਿ ਉਹਨਾਂ ਨੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਕਾਰ “ਗਲਤਫਹਿਮੀਆਂ” ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਅਵਾਮੀ ਨੈਸ਼ਨਲ ਲੀਗ-ਪਾਕਿਸਤਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਇੱਕ ਪ੍ਰਮੁੱਖ ਗਠਜੋੜ ਭਾਈਵਾਲ ਹੈ। ਸੋਮਵਾਰ ਨੂੰ ਵੀਓਏ ਨਿਊਜ਼ ‘ਚ ਪ੍ਰਕਾਸ਼ਿਤ ਇਕ ਲੇਖ ‘ਚ ਅਹਿਮਦ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੈਂ ਉਨ੍ਹਾਂ (ਪੀ.ਟੀ.ਆਈ. ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼) ਵਿਚਕਾਰ ਗਲਤਫਹਿਮੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ਾਂਤੀ ਲਈ ਫ਼ੌਜ ਦੇ ਨਾਲ ਹਾਂ ਪਰ ‘ਜੰਗ’ ਦੀ ਸਥਿਤੀ ‘ਚ ਮੈਂ ਇਮਰਾਨ ਖਾਨ ਨਾਲ ਖੜ੍ਹਾ ਰਹਾਂਗਾ।

Comment here