ਅਪਰਾਧਸਿਆਸਤਖਬਰਾਂਦੁਨੀਆ

ਜਬਰ-ਜ਼ਨਾਹ ਦੇ ਦੋਸ਼ੀ 7 ਲੋਕਾਂ ਖਿਲਾਫ ਕੇਸ ਦਰਜ

ਇਸਲਾਮਾਬਾਦ-ਲੰਘੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਬਹਾਵਲ ਨਗਰ ਦੇ ਪਿੰਡ ਬਸਤੀ ਓਡਕੀ ਅਬਦੁੱਲਾ ਸ਼ਾਹ ਵਾਸੀ ਇਕ ਨਾਬਾਲਿਗ ਹਿੰਦੂ ਲੜਕੀ ਨਾਲ ਕਰੀਬ 4 ਮਹੀਨੇ ਪਹਿਲਾਂ ਜਦ ਘਰ ’ਚ ਇਕੱਲੀ ਸੀ ਤਾਂ 2 ਵਿਅਕਤੀਆਂ ਨੇ ਉਸ ਦੇ ਘਰ ’ਚ ਵੜ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਦੱਸਣ ’ਤੇ ਉਸ ਦੇ ਛੋਟੇ ਭਰਾ ਦੀ ਹੱਤਿਆ ਦੀ ਧਮਕੀ ਦਿੱਤੀ। ਇਸ ਸਬੰਧੀ ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੁਲਸ ਨੇ ਪਿੰਡ ’ਚ ਜਿਗਰਾ ਆਯੋਜਿਤ ਕਰ ਕੇ ਮਦਦ ਲੈਣ ਦੀ ਗੱਲ ਕਰ ਕੇ ਵਾਪਸ ਭੇਜ ਦਿੱਤਾ ਸੀ। ਪਿੰਡ ’ਚ ਪੀੜਤ ਦੀ ਮਾਂ ਨੇ ਜਿਗਰਾ ਆਯੋਜਿਤ ਕਰਨ ਦੀ ਮੰਗ ਕੀਤੀ ਤਾਂ ਜਿਗਰਾ ’ਚ ਮੈਂਬਰਾਂ ਨੇ ਦੋਸ਼ੀਆਂ ਤੋਂ ਕੁਝ ਰਾਸ਼ੀ ਦਿਵਾ ਕੇ ਉਸ ਨੂੰ ਪਿੰਡ ਛੱਡ ਕੇ ਚੱਲ ਜਾਣ ਨੂੰ ਕਿਹਾ, ਜਿਸ ’ਤੇ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਲੈ ਕੇ ਲਾਹੌਰ ਆ ਗਈ ਪਰ ਹੁਣ ਲੜਕੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ’ਤੇ ਔਰਤ ਫਿਰ ਪਿੰਡ ਵਿਚ ਗਈ ਅਤੇ ਮਾਮਲਾ ਪ੍ਰਮੁੱਖ ਲੋਕਾਂ ਦੇ ਕੋਲ ਰੱਖਿਆ, ਜਿਸ ’ਤੇ ਲੋਕਾਂ ਦੀ ਮਦਦ ਨਾਲ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ 4 ਮਹੀਨੇ ਬਾਅਦ ਕੇਸ ਦਰਜ ਕਰ ਕੇ 7 ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

Comment here