ਟੋਕੀਓ-ਟੋਕੀਓ ਉਲੰਪਿਕਸ ਚ ਭਾਰਤ ਦੀ ਹਾਕੀ ਟੀਮ ਨੇ ਮੈਡਲ ਵੱਲ ਇੱਕ ਕਦਮ ਹੋਰ ਵਧਾ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ ਏ ਮੁਕਾਬਲੇ ’ਚ ਮੇਜ਼ਬਾਨ ਜਾਪਾਨ ਨੂੰ ਹਰਾ ਕੇ ਇਸ ਮੇਗਾ ਈਵੈਂਟ ਦੇ ਕੁਆਰਟਰ ’ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਜਾਪਾਨ ਨੂੰ 5-3 ਨਾਲ ਹਰਾਇਆ ਹੈ। ਭਾਰਤ ਵੱਲੋ ਗੁਰਜੰਟ ਸਿੰਘ ਨੇ ਦੋ ਗੋਲ ਕੀਤੇ ਜਦਕਿ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਤੇ ਨੀਲਕਾਂਤ ਸ਼ਰਨਾ ਨੇ ਇਕ-ਇਕ ਗੋਲ ਕੀਤਾ।ਜਾਪਾਨ ਵੱਲੋ ਕੇਂਟਾ ਤਨਾਕਾ, ਕੋਟਾ ਵਾਤਾਨਾਬੇ ਤੇ ਕਾਜੁਮਾ ਮੁਰਾਤਾ ਨੇ ਇਕ-ਇਕ ਗੋਲ ਕੀਤਾ। ਭਾਰਤ ਵੱਲੋ ਹਰਮਨਪ੍ਰੀਤ ਨੇ ਪਹਿਲੇ ਕੁਆਰਟਰ ’ਚ 13ਵੇਂ ਮਿੰਟ ’ਚ ਗੋਲ ਕਰਕੇ ਟੀਮ ਦੀ ਬੜ੍ਹਤ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੂਜੇ ਕੁਆਰਟਰ ਨੇ 17ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਹਾਲਾਂਕਿ ਜਾਪਾਨ ਨੇ ਤੁਰੰਤ ਵਾਪਸੀ ਕੀਤੀ ਤੇ ਤਨਾਕਾ ਨੇ 19ਵੇਂ ਮਿੰਟ ’ਚ ਗੋਲ ਕਰਕੇ ਬੜ੍ਹਤ ਘੱਟ ਕਰ ਦਿੱਤੀ, ਪਰ ਬੜ੍ਹਤ ਭਾਰਤ ਦੀ ਜਾਪਾਨ ’ਤੇ ਲਗਾਤਾਰ ਜਾਰੀ ਰਹੀ। ਹਾਲਾਂਕਿ ਇਸ ਤੋਂ ਬਾਅਦ ਵਾਤਾਨਾਬੇ ਨੇ ਤੀਜੇ ਕੁਆਰਟਰ ’ਚ 33ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤੇ, ਪਰ ਫਿਰ ਭਾਰਤ ਵੱਲੋ ਸ਼ਮਸ਼ੇਰ ਨੇ ਇਕ ਮਿੰਟ ਬਾਅਦ ਹੀ 34 ਵੇਂ ਮਿੰਟ ’ਚ ਗੋਲ ਕਰਕੇ ਭਾਰਤ ਨੂੰ 3-2 ਦੀ ਬੜ੍ਹਤ ਦਿਵਾਈ। ਨੀਲਕਾਂਤ ਨੇ ਫਿਰ ਚੌਥੇ ਕੁਆਰਟਰ ’ਚ 51ਵੇਂ ਮਿੰਟ ’ਚ ਗੋਲ ਕਰਕੇ ਸਕੋਰ 4-2 ਕੀਤਾ। ਮੈਚ ਦੇ ਅੰਤਿਮ ਮਿੰਟਾਂ ’ਚ ਗੁਰਜੰਟ ਨੇ 57ਵੇਂ ਮਿੰਟ ’ਚ ਇਕ ਹੋਰ ਗੋਲ ਕਰਕੇ ਭਾਰਤ ਨੂੰ 5-2 ਦੀ ਬੜ੍ਹਤ ਦਿਵਾਈ। ਹਾਲਾਂਕਿ ਜਾਪਾਨ ਨੇ ਵੀ ਅੰਤ ਤਕ ਹਾਰ ਨਹੀਂ ਮੰਨੀ ਤੇ ਮੁਰਾਤਾ ਨੇ 59ਵੇਂ ਗੋਲ ਦਾ ਸਕੋਰ 5-3 ਕਰ ਦਿੱਤਾ। ਨਿਧਾਰਿਤ ਸਮੇਂ ਤਕ ਜਾਪਾਨ ਬੜ੍ਹਤ ਹਾਸਲ ਨਹੀਂ ਕਰ ਸਕਿਆ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤਕ ਦਾ ਰਸਤਾ ਤੈਅ ਕਰ ਲਿਆ ਹੈ।
Comment here