ਸਿਆਸਤਖਬਰਾਂਦੁਨੀਆ

ਜਪਾਨ ਦੀ ਮੁੜ ਸੱਤਾ ’ਤੇ ਕਾਬਜ਼ ਹੋਏ ਫੁਮੀਓ ਕਿਸ਼ਿਦਾ

ਟੋਕੀਓ-ਲੰਘੀ 31 ਅਕਤੂਬਰ ਨੂੰ ਮਿਲੀ ਜਿੱਤ ਨਾਲ ਫੁਮੀਓ ਕਿਸ਼ਿਦਾ ਮੁੜ ਜਪਾਨ ਦਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿਚ ਬਹੁਮੱਤ ਹਾਸਲ ਕੀਤਾ ਹੈ। ਸੰਸਦ ਨੇ ਕਰੀਬ ਮਹੀਨਾ ਪਹਿਲਾਂ ਕਿਸ਼ਿਦਾ ਨੂੰ ਇਸ ਅਹੁਦੇ ਲਈ ਚੁਣਿਆ ਸੀ, ਪਰ ਕਿਸ਼ਿਦਾ ਨੇ ਤੁਰੰਤ ਚੋਣਾਂ ਦਾ ਸੱਦਾ ਦਿੱਤਾ ਸੀ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿਚ 261 ਸੀਟਾਂ ਹਾਸਲ ਕੀਤੀਆਂ ਹਨ।  ਉਨ੍ਹਾਂ ਕਿਹਾ ਕਿ ਵੋਟਰ ਬਦਲਾਅ ਨਾਲੋਂ ਸਥਿਰਤਾ ਨੂੰ ਪਹਿਲ ਦੇ ਰਹੇ ਹਨ। ਦੱਸਣਯੋਗ ਹੈ ਕਿ ਮਹਾਮਾਰੀ ਕਾਰਨ ਜਪਾਨ ਦੀ ਆਰਥਿਕਤਾ ਹਿੱਲ ਗਈ ਹੈ ਤੇ ਹੋਰ ਵੀ ਕਈ ਚੁਣੌਤੀਆਂ ਹਨ। ਕਿਸ਼ਿਦਾ ਹੁਣ ਆਪਣੀ ਦੂਜੀ ਕੈਬਨਿਟ ਚੁਣਨਗੇ। ਉਨ੍ਹਾਂ ਨੂੰ ਲਿਬਰਲ ਡੈਮਕ੍ਰੈਟਾਂ ਨੇ ਮਹੀਨਾ ਪਹਿਲਾਂ ਸੁਰੱਖਿਅਤ ਉਮੀਦਵਾਰ ਵਜੋਂ ਚੁਣਿਆ ਸੀ। ਪਾਰਟੀ ਨੂੰ ਡਰ ਸੀ ਕਿ ਜੇਕਰ ਯੋਸ਼ੀਹਿਦੇ ਸੁਗਾ ਸੱਤਾ ਵਿਚ ਬਣੇ ਰਹਿੰਦੇ ਹਨ ਤਾਂ ਪਾਰਟੀ ਨੂੰ ਹਾਰ ਮਿਲੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰ ਰਹੇ। ਸੁਗਾ ਨੇ ਇਕ ਸਾਲ ਸੱਤਾ ਵਿਚ ਰਹਿਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ।
ਕਰੋਨਾ ਨਾਲ ਚੰਗੀ ਤਰ੍ਹਾਂ ਨਾ ਨਜਿੱਠਣ ਤੇ ਵਾਇਰਸ ਦੇ ਬਾਵਜੂਦ ਟੋਕੀਓ ਉਲੰਪਿਕਸ ਕਰਾਉਣ ਲਈ ਸੁਗਾ ਦੀ ਆਲੋਚਨਾ ਕੀਤੀ ਜਾ ਰਹੀ ਸੀ। ਪ੍ਰਮੁੱਖ ਨੀਤੀ ਮਾਹਿਰ ਤੇ ਸਾਬਕਾ ਸਿੱਖਿਆ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੂੰ ਹੁਣ ਵਿਦੇਸ਼ ਮੰਤਰੀ ਬਣਾਇਆ ਜਾਵੇਗਾ।

Comment here