ਅਜਬ ਗਜਬਖਬਰਾਂ

ਜਨਾਬ ਪੁਲਸ ਜੀ-ਮੱਝ ਧਾਰ ਨੀ ਕਢਾਉਂਦੀ, ਕਰੋ ਕੁਝ…

ਭੋਪਾਲ- ਇਸ ਨੂੰ ਮਸੂਮੀਅਤ ਕਿਹਾ ਜਾਵੇ ਜਾਂ ਸਿਰੇ ਦੀ ਸ਼ਰਾਰਤ ਕਿ ਕੋਈ ਕਿਸਾਨ ਆਪਣੀ ਮੱਝ ਲੈ ਕੇ ਥਾਣੇ ਜਾ ਪੁੱਜਦਾ ਹੈ ਤੇ ਪੁਲਸ ਕੋਲ ਫਰਿਆਦ ਕਰਦਾ ਹੈ ਕਿ ਮੱਝ ਧਾਰ ਨਹੀਂ ਕਢਾਉਂਦੀ, ਏਸ ਕਰਕੇ ਪੁਲਸ ਕੋਈ ਮਦਦ ਕਰੇ। ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦਾ ਹੈ, ਜਿਥੇ ਬਾਬੂਲਾਲ ਜਾਟਵ (45) ਆਪਣੀ ਮੱਝ ਨੂੰ ਨਾਲ ਲੈ ਕੇ ਥਾਣੇ ਪੁੱਜ ਗਿਆ ਤੇ ਸ਼ਿਕਾਇਤ ਕੀਤੀ ਕਿ ਉਸ ਦੀ ਮੱਝ ਪਿਛਲੇ ਕੁੱਝ ਦਿਨਾਂ ਤੋਂ ਦੁੱਧ ਨਹੀਂ ਚੋਣ ਦੇ ਰਹੀ, ਮੇਰੀ ਮਦਦ ਕਰੋ। ਪੁਲਿਸ ਨੇ ਡੰਗਰ ਡਾਕਟਰ ਨਾਲ ਗੱਲ ਕਰ ਕੇ ਮੱਝ ਦੀ ਧਾਰ ਕੱਢਣ ਵਿਚ ਮਦਦ ਕੀਤੀ। ਨਯਾਗਾਂਵ ਪਿੰਡ ਵਿਚ ਪੁਲਿਸ ਤੋਂ ਮਦਦ ਮੰਗਣ ਵਾਲੇ ਵਿਅਕਤੀ ਦਾ  ਵੀਡੀਉ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ, ਇਸ ਬਾਰੇ ਪੁਲਿਸ ਡਿਪਟੀ ਸੁਪਰਡੈਂਟ ਅਰਵਿੰਦ ਸ਼ਾਹ ਨੇ ਦਸਿਆ ਕਿ ਬਾਬੂਲਾਲ ਜਾਟਵ ਨੇ ਸਨਿਚਰਵਾਰ ਨੂੰ ਨਯਾਗਾਂਵ ਪੁਲਿਸ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਵਾਈ,  ਤੇ ਮੱਝ ਨੂੰ ਲੈ ਕੇ ਥਾਣੇ ਪੁੱਜਾ । ਇਸ ਤੋਂ ਬਾਅਦ ਥਾਣਾ ਇੰਚਾਰਜ ਨੇ ਇਸ ਸਬੰਧ ਵਿਚ ਡੰਗਰ ਡਾਕਟਰ ਨਾਲ ਗੱਲ ਕਰ ਕੇ ਕਿਸਾਨ ਨੂੰ ਕੁੱਝ ਟਿਪਸ ਦੱਸ ਦਿਤੇ, ਤਾਂ ਮੱਝ ਨੇ ਧਾਰ ਕਢਣ ਦਿੱਤੀ। ਅਗਲੀ ਸਵੇਰ ਉਹ ਫਿਰ ਥਾਣੇ ਆ ਪੁੱਜਿਆ, ਤੇ ਪੁਲਿਸ ਦਾ ਧੰਨਵਾਦ ਕੀਤਾ।

Comment here