ਸਿਆਸਤਖਬਰਾਂਦੁਨੀਆ

…ਜਦ ਬਾਈਡੇਨ ਨੇ ਨਰਿੰਦਰ ਮੋਦੀ ਤੋਂ ਆਟੋਗ੍ਰਾਫ ਮੰਗਿਆ

ਹੀਰੋਸ਼ੀਮਾ-ਕਵਾਡ ਨੇਤਾਵਾਂ ਦੀ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਟੋਗ੍ਰਾਫ ਮੰਗਿਆ। ਇਸ ਦੇ ਨਾਲ ਹੀ ਉਸ ਨੂੰ ਪੁੱਛਿਆ ਕਿ ਉਹ ਕਿਵੇਂ ਵੱਡੇ ਪੱਧਰ ‘ਤੇ ਆਪਣੇ ਇੰਨੇ ਪ੍ਰਸ਼ੰਸਕਾ ਨੂੰ ਮੈਨੇਜ ਕਰਦੇ ਹਨ। ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੀ.ਐੱਮ ਮੋਦੀ ਨੂੰ ਆਪਣੀਆਂ ਅਸਲ ਚੁਣੌਤੀਆਂ ਬਾਰੇ ਦੱਸਿਆ। ਬਾਈਡੇਨ ਨੇ ਪੀ.ਐੱਮ ਮੋਦੀ ਨੂੰ ਕਿਹਾ ਕਿ ਉਹ ਬਹੁਤ ਮਸ਼ਹੂਰ ਨੇਤਾ ਹਨ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।
ਸ਼ਨੀਵਾਰ ਨੂੰ ਕਵਾਡ ਨੇਤਾਵਾਂ ਦੀ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪੀ.ਐੱਮ ਮੋਦੀ ਨੂੰ ਕਿਹਾ ਕਿ ‘ਮੈਨੂੰ ਤੁਹਾਡੇ ਪ੍ਰੋਗਰਾਮਾਂ ਲਈ ਲੋਕਾਂ ਤੋਂ ਲਗਾਤਾਰ ਬੇਨਤੀਆਂ ਮਿਲ ਰਹੀਆਂ ਹਨ। ਇਹ ਮੇਰੇ ਲਈ ਇੱਕ ਚੁਣੌਤੀ ਬਣ ਗਿਆ ਹੈ। ਜੋ ਬਾਈਡੇਨ ਨੇ ਇਹ ਗੱਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਮਹੀਨੇ ਅਮਰੀਕਾ ਦੇ ਅਧਿਕਾਰਤ ਦੌਰੇ ਤੋਂ ਪਹਿਲਾਂ ਕਹੀਆਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਜੋ ਕਿ ਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਮੀਟਿੰਗ ਵਿੱਚ ਮੌਜੂਦ ਸਨ, ਨੇ ਕਿਹਾ ਕਿ ਉਨ੍ਹਾਂ ਦਾ ਸਿਡਨੀ ਵਿੱਚ 20,000 ਦੀ ਸਮਰੱਥਾ ਵਾਲਾ ਇੱਕ ਕਮਿਊਨਿਟੀ ਰਿਸੈਪਸ਼ਨ ਹੈ, ਪਰ ਅਜੇ ਵੀ ਸਾਰੀਆਂ ਬੇਨਤੀਆਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ।
ਮੈਨੂੰ ਤੁਹਾਡੇ ਆਟੋਗ੍ਰਾਫ ਦੀ ਲੋੜ ਹੈ
ਜੋਅ ਬਾਈਡੇਨ ਨੇ ਕਿਹਾ ਕਿ ਪ੍ਰਧਾਨ ਮੰਤਰ ਮੋਦੀ ਤੁਸੀਂ ਕਵਾਡ ਸਮੇਤ ਹਰ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਇੰਡੋ-ਪੈਸੀਫਿਕ ਵਿੱਚ ਤੁਹਾਡਾ ਬਹੁਤ ਪ੍ਰਭਾਵ ਹੈ। ਇਸ ਤੋਂ ਬਾਅਦ ਪੀ.ਐੱਮ ਅਲਬਾਨੀਜ਼ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਸਟੇਡੀਅਮ ਵਿੱਚ 90,000 ਤੋਂ ਵੱਧ ਲੋਕਾਂ ਨੇ ਪੀ.ਐੱਮ ਮੋਦੀ ਦਾ ਸਵਾਗਤ ਕੀਤਾ। ਇਸ ‘ਤੇ ਜੋ ਬਾਈਡੇਨ ਨੇ ਮੋਦੀ ਨੂੰ ਕਿਹਾ ਕਿ ‘ਮੈਨੂੰ ਤੁਹਾਡਾ ਆਟੋਗ੍ਰਾਫ ਲੈਣਾ ਚਾਹੀਦਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ‘ਚ ਹਿੱਸਾ ਲੈਣ ਲਈ ਜਾਪਾਨ ਗਏ ਹਨ। ਮੀਟਿੰਗ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਮੌਜੂਦ ਸਨ। ਜਾਪਾਨ ਇਸ ਸਾਲ ਜੀ-7 ਦੇਸ਼ਾਂ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪੀ.ਐੱਮ ਮੋਦੀ 19 ਮਈ ਤੋਂ 21 ਮਈ ਤੱਕ ਹੀਰੋਸ਼ੀਮਾ ਵਿੱਚ ਰਹਿਣਗੇ।
ਬਾਈਡੇਨ ਨੇ ਕਹੀਆਂ ਇਹ ਗੱਲਾਂ
ਅਗਲੇ ਮਹੀਨੇ ਪੀ.ਐੱਮ ਮੋਦੀ ਦੀ ਅਮਰੀਕਾ ਫੇਰੀ ਦਾ ਜ਼ਿਕਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ, ‘ਤੁਸੀਂ ਦਿਖਾਉਂਦੇ ਹੋ ਕਿ ਲੋਕਤੰਤਰ ਮਾਇਨੇ ਰੱਖਦਾ ਹੈ। ਤੁਸੀਂ ਮੇਰੇ ਲਈ ਵੱਡੀ ਸਮੱਸਿਆ ਪੈਦਾ ਕਰ ਰਹੇ ਹੋ। ਅਗਲੇ ਮਹੀਨੇ ਅਸੀਂ ਤੁਹਾਡੇ ਨਾਲ ਰਾਤ ਦਾ ਖਾਣਾ ਖਾਵਾਂਗੇ। ਹਰ ਕੋਈ ਦੇਸ਼ ਭਰ ਤੋਂ ਆਉਣਾ ਚਾਹੁੰਦਾ ਹੈ। ਮੇਰੇ ਕੋਲ ਟਿਕਟਾਂ ਖ਼ਤਮ ਹੋ ਗਈਆਂ ਹਨ। ਤੁਸੀਂ ਸੋਚਦੇ ਹੋ ਕਿ ਮੈਂ ਮਜ਼ਾਕ ਕਰ ਰਿਹਾ ਹਾਂ, ਮੇਰੀ ਟੀਮ ਨੂੰ ਪੁੱਛੋ। ਮੈਨੂੰ ਉਨ੍ਹਾਂ ਲੋਕਾਂ ਦੇ ਫੋਨ ਆ ਰਹੇ ਹਨ ਜਿਨ੍ਹਾਂ ਨਾਲ ਮੈਂ ਲੰਬੇ ਸਮੇਂ ਤੋਂ ਗੱਲ ਨਹੀਂ ਕੀਤੀ ਹੈ। ਫਿਲਮੀ ਕਲਾਕਾਰਾਂ ਤੋਂ ਲੈ ਕੇ ਰਿਸ਼ਤੇਦਾਰਾਂ ਤੱਕ ਹਰ ਕੋਈ ਬੁਲਾ ਰਿਹਾ ਹੈ। ਤੁਸੀਂ ਬਹੁਤ ਲੋਕਪ੍ਰਿਅ ਹੋ।’

Comment here