ਸਿਆਸਤਖਬਰਾਂ

…ਜਦ ਪੀਐੱਮ ਨੇ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ

ਨਵੀਂ ਦਿੱਲੀ-ਅਹਿਮਦਾਬਾਦ ਤੋਂ ਗਾਂਧੀਨਗਰ ਪਰਤਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਫਲੇ ਨੂੰ ਐਂਬੂਲੈਂਸ ਨੂੰ ਰਸਤਾ ਦੇਣ ਲਈ ਰੋਕਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪੀਐਮ ਮੋਦੀ ਦਾ ਕਾਫਲਾ ਵੀ ਐਂਬੂਲੈਂਸ ਦੇ ਲੰਘਣ ਤੋਂ ਬਾਅਦ ਹੀ ਅੱਗੇ ਵਧਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗਾਂਧੀਨਗਰ ਤੇ ਮੁੰਬਈ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਅਹਿਮਦਾਬਾਦ ਦੇ ਗਾਂਧੀਨਗਰ ਤੋਂ ਕਾਲੂਪੁਰ ਸਟੇਸ਼ਨ ਤਕ ਰੇਲਗੱਡੀ ਵਿੱਚ ਸਵਾਰ ਹੋ ਗਏ। ਪ੍ਰਧਾਨ ਮੰਤਰੀ ਮੋਦੀ ਨੇ ਸਵੇਰੇ ਕਰੀਬ 10.30 ਵਜੇ ਗਾਂਧੀਨਗਰ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਾਗਮ ਵਿੱਚ ਰੇਲਵੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਮਹਿਲਾ ਉੱਦਮੀਆਂ ਤੇ ਖੋਜਕਰਤਾਵਾਂ ਤੇ ਨੌਜਵਾਨਾਂ ਸਣੇ ਆਪਣੇ ਸਹਿ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਵੰਦੇ ਭਾਰਤ ਟਰੇਨ ਨੂੰ ਸਫਲ ਬਣਾਉਣ ਲਈ ਮਿਹਨਤ ਕਰ ਰਹੇ ਕਰਮਚਾਰੀਆਂ, ਇੰਜੀਨੀਅਰਾਂ ਤੇ ਹੋਰ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ।
ਪੀਐਮ ਮੋਦੀ ਨੇ ਕਿਹਾ ਕਿ ਇਹ 21ਵੀਂ ਸਦੀ ਦੇ ਭਾਰਤ ਸ਼ਹਿਰੀ ਸੰਪਰਕ ਤੇ ਸਵੈ-ਨਿਰਭਰ ਭਾਰਤ ਲਈ ਇੱਕ ਵੱਡਾ ਦਿਨ ਹੈ। ਮੈਂ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈਸ ਦੀ ਤੇਜ਼ ਯਾਤਰਾ ਦਾ ਅਨੁਭਵ ਕੀਤਾ। 21ਵੀਂ ਸਦੀ ਦਾ ਭਾਰਤ ਦੇਸ਼ ਦੇ ਸ਼ਹਿਰਾਂ ਤੋਂ ਨਵੀਂ ਗਤੀ ਪ੍ਰਾਪਤ ਕਰਨ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ 8 ਸਾਲਾਂ ਵਿੱਚ ਇਕ ਤੋਂ ਬਾਅਦ ਇੱਕ ਮੈਟਰੋ ਸ਼ੁਰੂ ਹੋਈ ਹੈ ਜਾਂ ਤੇਜ਼ੀ ਨਾਲ ਚੱਲ ਰਹੀ ਹੈ। ਦੇਸ਼ ਦੇ ਦਰਜਨਾਂ ਛੋਟੇ ਸ਼ਹਿਰ ਹਵਾਈ ਸੰਪਰਕ ਨਾਲ ਜੁੜੇ ਹੋਏ ਹਨ।

Comment here