ਸਿਆਸਤਖਬਰਾਂ

ਜਥੇਦਾਰ ਮੰਡ ਵੱਲੋਂ ਰੰਧਾਵਾ ਸਮੇਤ 4 ਹੋਰ ਤਨਖਾਹੀਆ ਕਰਾਰ 

ਅੰਮ੍ਰਿਤਸਰ : ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਇਕ ਆਦੇਸ਼ ਕੱਲ੍ਹ ਇੱਕ ਆਦੇਸ਼ ਜਾਰੀ ਕਰਦੇ ਕਿਹਾ ਕਿ ਜਦੋਂ ਤੱਕ ਸੁਖਜਿੰਦਰ ਸਿੰਘ ਰੰਧਾਵਾਤ੍ਰਿਪਤ ਰਜਿੰਦਰ ਸਿੰਘ ਬਾਜਵਾਹਰਮਿੰਦਰ ਸਿੰਘ ਗਿੱਲਕੁਸ਼ਲਦੀਪ ਸਿੰਘ ਕਿੱਕੀ ਢਿੱਲੋਂਕੁਲਬੀਰ ਸਿੰਘ ਜ਼ੀਰਾ ਇਹ ਸਾਰੇ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋ ਕੇ ਤਨਖਾਹ ਨਹੀਂ ਲਗਵਾ ਲੈਂਦੇ ਉਸ ਸਮੇਂ ਤਕ ਇਨ੍ਹਾਂ ਸਾਰਿਆਂ ਨੂੰ ਕਿਸੇ ਵੀ ਗੁਰੂ ਘਰ ਅਤੇ ਸੰਗਤੀ ਇਕੱਠ ਵਿਚ ਬੋਲਣ ਨਾ ਦਿੱਤਾ ਜਾਵੇ। ਭਾਈ ਮੰਡ ਨੇ ਇਨ੍ਹਾਂ ਸਾਰਿਆਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਭਾਈ ਮੰਡ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਇਨਸਾਫ ਦੀ ਮੰਗ ਲਈ ਬਰਗਾੜੀ ਵਿਚ ਲਾਏ ਮੋਰਚੇ ਨੂੰ ਧੋਖੇ ਨਾਲ ਖਤਮ ਕਰਵਾਇਆ ਸੀ। ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾਤ੍ਰਿਪਤ ਰਜਿੰਦਰ ਸਿੰਘ ਬਾਜਵਾਹਰਮਿੰਦਰ ਸਿੰਘ ਗਿੱਲਕੁਸ਼ਲਦੀਪ ਸਿੰਘ ਕਿੱਕੀ ਢਿੱਲੋਂਕੁਲਬੀਰ ਸਿੰਘ ਜ਼ੀਰਾ ਨੇ ਬੇਅਦਬੀ ਦੇ ਇਨਸਾਫ ਵਿਚ ਦੇਰੀ ਲਈ ਸਾਰਾ ਦੋਸ਼ ਕੈਪਟਨ ਤੇ ਸੁਟ ਜਲਦ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਰੰਧਾਵਾਬਾਜਵਾਗਿੱਲਕਿੱਕੀ ਢਿੱਲੋਂ ਤੇ ਜ਼ੀਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਸਿਆਸਤ ਖੇਡੀ ਹੈ। ਪੰਜਾਂ ਸਿੰਘਾਂ ਨੇ ਮੀਟਿੰਗ ਕਰ ਕੇ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਸਾਰਿਆਂ ਦੀ ਨੀਤੀ ਕੈਪਟਨ ਤੋਂ ਵੱਖ ਨਹੀਂ ਹੈ। ਸਿੱਖ ਕੌਮ ਨੂੰ ਧੋਖਾ ਦੇਣਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਤੋਂ ਮੁਨਕਰ ਹੋਣ ਦੇ ਦੋਸ਼ਾਂ ਅਧੀਨ ਇਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ।

Comment here