ਖਬਰਾਂਖੇਡ ਖਿਡਾਰੀ

ਜਡੇਜਾ ਨੇ 13 ਚੌਕਿਆਂ ਨਾਲ ਸੈਂਕੜਾ ਲਗਾ ਰਚਿਆ ਇਤਿਹਾਸ

ਬਰਮਿੰਘਮ-ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ।ਹੁਣ ਰਵਿੰਦਰ ਜਡੇਜਾ ਨੇ ਪਹਿਲੀ ਵਾਰ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਤੀਜਾ ਅਤੇ ਸਾਲ ਦਾ ਦੂਜਾ ਸੈਂਕੜਾ ਹੈ। ਉਨ੍ਹਾਂ ਇਹ ਕਾਰਨਾਮਾ ਇੰਗਲੈਂਡ ਦੇ ਖਿਲਾਫ 5ਵੇਂ ਟੈਸਟ ਵਿੱਚ 183 ਗੇਂਦਾਂ ਵਿੱਚ ਕੀਤਾ। 98 ਦੌੜਾਂ ‘ਤੇ 5 ਵਿਕਟਾਂ ਗੁਆਉਣ ਤੋਂ ਬਾਅਦ ਭਾਰਤੀ ਟੀਮ ਨੇ ਖਬਰ ਲਿਖੇ ਜਾਣ ਤੱਕ 84 ਓਵਰਾਂ ‘ਚ 9 ਵਿਕਟਾਂ ‘ਤੇ 412 ਦੌੜਾਂ ਬਣਾ ਲਈਆਂ ਹਨ। ਜਡੇਜਾ 104 ਦੌੜਾਂ ਬਣਾ ਕੇ ਜੇਮਸ ਐਂਡਰਸਨ ਦੇ ਹੱਥੋਂ ਬੋਲਡ ਹੋ ਗਏ। ਜਸਪ੍ਰੀਤ ਬੁਮਰਾਹ 29 ਦੌੜਾਂ ਬਣਾ ਕੇ ਖੇਡ ਰਹੇ ਹੈ। ਇਸ ਤੋਂ ਪਹਿਲਾਂ ਰਿਸ਼ਭ ਪੰਤ ਨੇ ਵੀ 146 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਹੁਣ 2 ਸੈਂਕੜਿਆਂ ਦੇ ਦਮ ‘ਤੇ ਟੀਮ ਇਸ ਮੈਚ ‘ਚ ਵੀ ਅੱਗੇ ਹੋ ਗਈ ਹੈ।
ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤੀ ਟੀਮ ਨੇ 7 ਵਿਕਟਾਂ ‘ਤੇ 338 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੇ ਸਕੋਰ ਨੂੰ 371 ਦੌੜਾਂ ਤੱਕ ਪਹੁੰਚਾਇਆ। ਦੋਵਾਂ ਨੇ 8ਵੀਂ ਵਿਕਟ ਲਈ 48 ਦੌੜਾਂ ਜੋੜੀਆਂ। ਸ਼ਮੀ 31 ਗੇਂਦਾਂ ‘ਤੇ 16 ਦੌੜਾਂ ਬਣਾ ਕੇ ਸਟੂਅਰਟ ਬ੍ਰਾਡ ਨੇ ਆਊਟ ਹੋ ਗਏ। ਇਹ ਬ੍ਰਾਡ ਦਾ ਟੈਸਟ ਕਰੀਅਰ ਦਾ 550ਵਾਂ ਵਿਕਟ ਹੈ। ਇਸ ਦੌਰਾਨ ਜਡੇਜਾ ਨੇ 13 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ‘ਚ ਉਸ ਨੇ ਮੋਹਾਲੀ ‘ਚ ਸ਼੍ਰੀਲੰਕਾ ਖਿਲਾਫ ਅਜੇਤੂ 175 ਦੌੜਾਂ ਦੀ ਪਾਰੀ ਖੇਡੀ ਸੀ। ਉਹ 194 ਗੇਂਦਾਂ ‘ਤੇ 104 ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤੀ ਪਾਰੀ ਦੀ ਗੱਲ ਕਰੀਏ ਤਾਂ ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਹੁੰਮਾ ਵਿਹਾਰੀ ਨੇ 20 ਅਤੇ ਸ਼ੁਭਮਨ ਗਿੱਲ ਨੇ 17 ਦੌੜਾਂ ਬਣਾਈਆਂ। ਵਿਰਾਟ ਕੋਹਲੀ 11 ਅਤੇ ਚੇਤੇਸ਼ਵਰ ਪੁਜਾਰਾ 13 ਦੌੜਾਂ ਬਣਾ ਕੇ ਆਊਟ ਹੋਏ। ਸ਼੍ਰੇਅਸ ਅਈਅਰ ਨੇ 15 ਦੌੜਾਂ ਦਾ ਯੋਗਦਾਨ ਦਿੱਤਾ।
33 ਸਾਲਾ ਰਵਿੰਦਰ ਜਡੇਜਾ ਦਾ ਘਰ ਦੇ ਬਾਹਰ ਪਹਿਲਾ ਟੈਸਟ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਘਰੇਲੂ ਮੈਦਾਨ ‘ਤੇ ਦੋਵੇਂ ਸੈਂਕੜੇ ਲਗਾਏ ਸਨ। ਇਸ ਮੈਚ ਤੋਂ ਪਹਿਲਾਂ ਐਜਬੈਸਟਨ ‘ਚ ਭਾਰਤ ਲਈ ਸਿਰਫ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੇ ਹੀ ਸੈਂਕੜਾ ਲਗਾਇਆ ਸੀ। ਪਰ ਪੰਤ ਅਤੇ ਜਡੇਜਾ ਦੋਵਾਂ ਨੇ ਇਸ ਮੈਚ ਵਿੱਚ ਸੈਂਕੜੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਪੰਤ ਨੇ 89 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ।

Comment here