ਬੀਬੀ ਨਵਜੋਤ ਨੇ ਲਾਏ ਦੋਸ਼
ਅੰਮ੍ਰਿਤਸਰ-ਲੰਘੇ ਦਿਨ ਨਵਜੋਤ ਕੌਰ ਸਿੱਧੂ ਨੇ ਅਫੀਮ ਦੀ ਖੇਤੀ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਲਈ ਇਜਾਜ਼ਤ ਦੇਵੇ। ਜੋ ਸਰਕਾਰ ਦੇ ਕੰਟਰੋਲ ਵਿਚ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਬਾਹਰਲੇ ਦੇਸ਼ਾਂ ਵਿਚ ਵੇਚਿਆ ਜਾਵੇ। ਇਸ ਨਾਲ ਪੰਜਾਬ ਦਾ ਕਰਜ਼ਾ ਵੀ ਘੱਟ ਹੋਵੇਗਾ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਫੀਮ ਖਾਣ ਦਾ ਸ਼ੌਕੀਨ ਹੈ, ਮੈਂ ਉਸ ਨੂੰ ਕਈ ਵਾਰ ਖੁਦ ਗੱਡੀ ਵਿਚ ਅਫੀਮ ਖਾਂਦੇ ਵੇਖਿਆ ਹੈ ਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਅਫੀਮ ਖਾਣ ਦੇ ਸ਼ੌਕੀਨ ਹਨ। ਬੀਬੀ ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਚ ਅਫੀਮ ਦੀ ਖੇਤੀ ਦਾ ਵਧ ਫਾਇਦਾ ਤਾਂ ਸੁਖਬੀਰ ਨੂੰ ਹੀ ਹੋਵੇਗਾ, ਉਹ ਫੇਰ ਓਵਰਡੋਜ਼ ਨਹੀਂ ਲਵੇਗਾ। ਹਾਲਾਂਕਿ ਬਾਦਲ ਪਰਿਵਾਰ ਬਾਰੇ ਬੀਬੀ ਸਿੱਧੂ ਟਿੱਚਰ ਹੀ ਕਰ ਰਹੇ ਸੀ ਪਰ ਅਫੀਮ ਦੀ ਖੇਤੀ ਦੀ ਉਹ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਹਨ, ਇਸ ਉੱਤੇ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਕਾਰਨ ਪਹਿਲਾਂ ਹੀ ਨੌਜਵਾਨੀ ਦਾ ਬਹੁਤ ਘਾਣ ਹੋ ਚੁੱਕਾ ਹੈ ਇਸ ਲਈ ਅਫੀਮ ਦੀ ਖੇਤੀ ਕਰਨ ਦੀ ਵਕਾਲਤ ਕਰਨ ਵਾਲਿਆਂ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Comment here