ਇਸਲਾਮਾਬਾਦ-ਪਾਕਿਸਤਾਨ ਵਿੱਚ ਔਰਤਾਂ, ਕੁੜੀਆਂ ਵਿਰੁਧ ਅਪਰਾਧਾਂ ਨੂੰ ਠੱਲ ਨਹੀੰ ਪੈ ਰਹੀ, ਖਾਸ ਕਰਕੇ ਘੱਟਗਿਣਤੀਆਂ ਬੇਹਦ ਸਹਿਮ ਵਿੱਚ ਹਨ। ਸਿੰਧ ਸੂਬੇ ਦੇ ਕਸਬਾ ਗੋਤਕੀ ’ਚ ਇਕ 12 ਸਾਲਾਂ ਹਿੰਦੂ ਕੁੜੀ ਨੇ ਆਪਣੇ ਘਰ ’ਚ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮ੍ਰਿਤਕਾਂ ਨੇ ਮੁਹੱਲੇ ਦੇ ਕੁਝ ਨੌਜਵਾਨਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ। ਸੂਤਰਾਂ ਅਨੁਸਾਰ ਮ੍ਰਿਤਕਾਂ ਹਿੰਦੂ 12 ਸਾਲਾਂ ਕੁੜੀ ਦੇ ਪਿਤਾ ਰਾਮ ਚੰਦ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਕੁੜੀ ਚੁੱਪਚਾਪ ਰਹਿੰਦੀ ਸੀ। ਉਹ ਆਪਣੀ ਮਾਂ ਨੂੰ ਦੱਸਦੀ ਸੀ ਕਿ ਮੁਹੱਲੇ ਦੇ ਕੁਝ ਮੁੰਡੇ ਉਸ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਅਸ਼ਲੀਲ ਕਮੈਂਟਸ ਕਰਦੇ ਹਨ। ਅਸੀ ਤਾਂ ਕੁੜੀ ਨੂੰ ਇਹ ਕਿਹਾ ਸੀ ਕਿ ਚੁੱਪ ਰਹੋ ਅਤੇ ਲੜਕਿਆਂ ਨੂੰ ਦੂਰ ਰਹੋ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਅਸੀਂ ਸੋ ਕੇ ਉੱਠੇ ਤਾਂ ਉਸ ਦੀ ਲਾਸ਼ ਘਰ ਦੇ ਕਮਰੇ ਵਿਚ ਛੱਤ ਨਾਲ ਲਟਕ ਰਹੀ ਸੀ। ਪੁਲਸ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਾਨੂੰ ਪਹਿਲਾਂ ਕਿਸੇ ਤਰਾਂ ਦੀ ਸ਼ਿਕਾਇਤ ਨਹੀਂ ਕੀਤੀ ਗਈ। ਇਸ ਲਈ ਖ਼ੁਦਕੁਸ਼ੀ ਦਾ ਹੀ ਕੇਸ ਦਰਜ ਹੋਵੇਗਾ।
Comment here